ਗਿਆਨਦੀਪ ਮੰਚ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ
ਪਟਿਆਲਾ 21 ਸਤੰਬਰ (ਗੁਰਪ੍ਰੀਤ ਸਿੰਘ ਜਖਵਾਲੀ) ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ )ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਇੱਕ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਮਿਤੀ 20/09/26(ਐਤਵਾਰ) ਨੂੰ ਕਰਵਾਇਆ ਗਿਆ ਜਿਸ ਵਿੱਚ ਪਟਿਆਲਾ ਅਤੇ ਵੱਖ ਵੱਖ-ਵੱਖ ਸ਼ਹਿਰਾਂ ਤੋਂ ਨਾਮਵਰ ਕਵੀਆਂ ਅਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਗਿਆਨਦੀਪ ਮੰਚ ਦੇ ਮੀਤ ਪ੍ਰਧਾਨ ਬਚਨ ਸਿੰਘ ਗੁਰਮ ਜੀ ਨੇ ਕੀਤੀ।ਵਿਸ਼ੇਸ਼ ਮਹਿਮਾਨਾਂ ਵਜੋਂ ਬਹੁਪੱਖੀ ਲੇਖਕ ਅਤੇ ਸ਼ਾਇਰ ਸੁਖਮਿੰਦਰ ਸੇਖੋਂ ਅਤੇ ਵਿਦਵਾਨ ਲੇਖਕ ਡਾ.ਰਵੀ ਭੂਸ਼ਨ ਸਿੰਗਲਾ ਜੀ ਨੇ ਸ਼ਿਰਕਤ ਕੀਤੀ।
ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਗਿਆਨਦੀਪ ਮੰਚ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਹਾਜ਼ਰ ਸ਼ਾਇਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ।ਗਿਆਨਦੀਪ ਮੰਚ ਦੇ ਮੀਤ ਪ੍ਰਧਾਨ ਬਚਨ ਸਿੰਘ ਗੁਰਮ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਸਾਹਿਤਕਾਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ। ਗਿਆਨਦੀਪ ਮੰਚ ਦੇ ਸੰਯੁਕਤ ਸਕੱਤਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿੱਚੋਂ ਸੁਖਮਿੰਦਰ ਸੇਖੋਂ, ਡਾ. ਰਵੀ ਭੂਸ਼ਨ ਸਿੰਗਲਾ,ਪਰਮਿੰਦਰ ਸ਼ੋਖ,ਬਚਨ ਸਿੰਘ ਗੁਰਮ, ਕੁਲਵੰਤ ਸਿੰਘ ਸੈਦੋਕੇ,ਦਰਸ਼ਨ ਸਿੰਘ ਦਰਸ਼ ਪਸਿਆਣਾ,ਗੁਰਪ੍ਰੀਤ ਸਿੰਘ ਢਿੱਲੋਂ,ਕੁਲਦੀਪ ਕੌਰ ਧੰਜੂ,ਜਸਵਿੰਦਰ ਸਿੰਘ ਖਾਰਾ,ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ,ਰਾਮ ਸਿੰਘ ਬੰਗ,ਸੁਰਿੰਦਰ ਕੌਰ ਬਾੜਾ,ਜਸਵਿੰਦਰ ਕੌਰ, ਦਵਿੰਦਰ ਪਟਿਆਲ਼ਵੀ ,ਰਾਜਬੀਰ ਸਿੰਘ ਮੱਲ੍ਹੀ,ਬਜਿੰਦਰ ਠਾਕੁਰ,ਵਿਜੇ ਕੁਮਾਰ,ਡਾ. ਮਨੋਜ ਫਗਵਾੜਵੀ,ਅੰਗਰੇਜ਼ ਵਿਰਕ,ਹਰਜੀਤ ਕੌਰ,ਕ੍ਰਿਸ਼ਨ ਧੀਮਾਨ,ਹਰਿੰਦਰ ਕੌਰ ਪੋਲੀ ਬਰਾੜ,ਰਾਜੇਸ਼ਵਰ ਕੁਮਾਰ,ਨਵਪ੍ਰੀਤ ਸਿੰਘ, ਜੱਗਾ ਰੰਗੂਵਾਲ ਅਤੇ ਜਗਤਾਰ ਨਿਮਾਣਾ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਦਿਲਜੀਤ ਕੌਰ,ਮਨਜੀਤ ਕੌਰ ਅਤੇ ਦਮਨਪ੍ਰੀਤ ਕੌਰ ਵੀ ਹਾਜ਼ਰ ਰਹੇ।ਫੋਟੋਗ੍ਰਾਫੀ ਦੇ ਫਰਜ਼ ਦਰਸ਼ ਪਸਿਆਣਾ ਵੱਲੋਂ ਬਾਖੂਬੀ ਨਿਭਾਏ ਗਏ।
- Download Babushahi App
-
-