ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਇਨਸਾਨੀ ਫਰਜ਼ ਨਾਤੇ ਮਰੀਜ਼ਾਂ ਲਈ 8 ਯੂਨਿਟ ਖ਼ੂਨਦਾਨ
ਅਸ਼ੋਕ ਵਰਮਾ
ਬਠਿੰਡਾ,18 ਮਈ 2025: ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਮਰੀਜ਼ ਵਾਸੀ ਪਿੰਡ ਉੜਾਂਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੋ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਦੇ ਪ੍ਰੇਮੀ ਸੇਵਕ ਅਸ਼ੋਕ ਇੰਸਾਂ ਪੁੱਤਰ ਸੂਰਜ ਭਾਨ, ਏਰੀਆ ਪ੍ਰਤਾਪ ਨਗਰ ਦੇ ਸੇਵਾਦਾਰ ਰਿੰਕੂ ਇੰਸਾਂ ਪੁੱਤਰ ਓਮਕਾਰ ਇੰਸਾਂ ਸੁਰਖਪੀਰ ਰੋਡ, ਬਠਿੰਡਾ ਅਤੇ ਏਰੀਆ ਅਮਰਪੁਰਾ ਬਸਤੀ ਦੇ ਸੇਵਾਦਾਰ ਏ.ਐਸ.ਆਈ ਜਸਵੀਰ ਸਿੰਘ ਇੰਸਾਂ ਪੁੱਤਰ ਬੰਤਾ ਸਿੰਘ ਇੰਸਾਂ ਅਮਰਪੁਰਾ ਬਸਤੀ, ਇੱਕ ਮਰੀਜ਼ ਵਾਸੀ ਪਿੰਡ ਰਾਏ ਕੇ ਕਲਾਂ ਜ਼ਿਲ੍ਹਾ ਬਠਿੰਡਾ ਜੋ ਕਿ ਪੰਜਾਬ ਕੈਂਸਰ ਕੇਅਰ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਧੋਬੀਆਣਾ ਦੇ ਸੇਵਾਦਾਰ ਗੁਰਪ੍ਰੀਤ ਇੰਸਾਂ ਨੇ ਸੈਲ ਦਾਨ ਕੀਤੇ।
ਇੱਕ ਮਰੀਜ਼ ਵਾਸੀ ਪਿੰਡ ਨਿਹਾਲਾ ਕਿਲਚਾ ਜ਼ਿਲ੍ਹਾ ਫਿਰੋਜ਼ਪੁਰ ਜੋ ਕਿ ਪ੍ਰੈਗਮਾ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਪ੍ਰਤਾਪ ਨਗਰ ਦੇ ਸੇਵਾਦਾਰ ਮੰਥਨ ਚਾਵਲਾ ਇੰਸਾਂ ਪੁੱਤਰ ਤਿਰਲੋਕ ਚੰਦ ਇੰਸਾਂ ਪ੍ਰਤਾਪ ਨਗਰ, ਇੱਕ ਮਰੀਜ਼ ਵਾਸੀ ਪਿੰਡ ਬੁਰਜ ਸੇਮਾ ਜ਼ਿਲ੍ਹਾ ਬਠਿੰਡਾ ਜੋ ਕਿ ਸਿਵਲ ਹਸਪਤਾਲ ਵਿਖੇ ਜੇੇਰੇ ਇਲਾਜ ਹੈ ਨੂੰ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰ ਜਸਵਿੰਦਰ ਇੰਸਾਂ ਪੁੱਤਰ ਰੂਪ ਸਿੰਘ ਇੰਸਾਂ ਹਜੂਰਾ ਕਪੂਰਾ ਕਲੋਨੀ, ਬਠਿੰਡਾ, ਇੱਕ ਮਰੀਜ਼ ਵਾਸੀ ਸੁਰਖਪੀਰ ਰੋਡ ਬਠਿੰਡਾ ਜੋ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਸੇਵਾਦਾਰ ਰਘੁਵੀਰ ਇੰਸਾਂ 15 ਮੈਂਬਰ ਪ੍ਰੇਮੀ ਸੰਮਤੀ ਏਰੀਆ ਅਮਰਪੁਰਾ ਬਸਤੀ ਪੁੱਤਰ ਦਰਸ਼ਨ ਸਿੰਘ ਇੰਸਾਂ, ਇੱਕ ਮਰੀਜ਼ ਵਾਸੀ ਅਬੂਬ ਸ਼ਹਿਰ ਜ਼ਿਲ੍ਹਾ ਸਰਸਾ ਨੂੰ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰ ਅਰਸ਼ਦੀਪ ਇੰਸਾਂ ਪੁੱਤਰ ਕੁਲਬੀਰ ਸਿੰਘ ਇੰਸਾਂ 85 ਮੈਂਬਰ ਨੇ ਖ਼ੂਨਦਾਨ ਕਰਕੇ ਇਲਾਜ ’ਚ ਮੱਦਦ ਕੀਤੀ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇੱਥੇ ਇਹ ਜਿਕਰਯੋਗ ਹੈ ਕਿ ਗੁਰਪ੍ਰੀਤ ਇੰਸਾਂ ਅਤੇ ਜਸਵਿੰਦਰ ਇੰਸਾਂ ਹੁਣ ਤੱਕ 56 ਵਾਰ, ਜਸਵੀਰ ਇੰਸਾਂ ਅਤੇ ਰਘੁਵੀਰ ਇੰਸਾਂ 17 ਵਾਰ ਖ਼ੂਨਦਾਨ ਕਰ ਚੁੱਕੇ ਹਨ।