ਝੋਨੇ ਦੀ ਸਿੱਧੀ ਬਿਜਾਈ, ਮੱਕੀ ਹੇਠ ਰਕਬਾ ਵਧਾਉਣ ਹਿੱਤ ਧਾਰੀਵਾਲ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ
ਰੋਹਿਤ ਗੁਪਤਾ
ਬਟਾਲਾ, 23 ਮਈ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਰਸ਼ਪਾਲ ਸਿੰਘ ਬੰਡਾਲਾ ਬਲਾਕ ਖੇਤੀਬਾੜੀ ਅਫਸਰ ਧਾਰੀਵਾਲ ਦੀ ਯੋਗ ਅਗਵਾਈ ਹੇਠ ਸਾਉਣੀ ਦੀਆਂ ਫਸਲ ਦੀ ਕਾਸ਼ਤ ਸਬੰਧੀ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਹਿੱਤ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਕਾਸ ਅਫਸਰ ਧਾਰੀਵਾਲ ਡਾ ਜਤਿੰਦਰ ਸਿੰਘ ਦੇ ਸੁੱਚਜੇ ਪ੍ਰਬੰਧਾਂ ਅਧੀਨ ਅਤੇ ਬਲਾਕ ਖੇਤੀਬਾੜੀ ਦਫਤਰ ਧਾਰੀਵਾਲ ਦੇ ਸਮੁੱਚੇ ਸਟਾਫ ਦੇ ਪੂਰਨ ਸਹਿਯੋਗ ਨਾਲ ਧਾਰੀਵਾਲ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਕੈਂਪ ਦੀ ਪ੍ਰਧਾਨਗੀ ਮਾਣਯੋਗ ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਡਾ ਅਮਰੀਕ ਸਿੰਘ ਵੱਲੋਂ ਕੀਤੀ ਗਈ। ਖੇਤੀਬਾੜੀ ਵਿਸਥਾਰ ਅਫਸਰ ਯਾਦਵਿੰਦਰ ਸਿੰਘ ਭਿੰਡਰ ਵੱਲੋਂ ਸਟੇਜ ਸੈਕਟਰੀ ਦੀ ਭੂਮੀਕਾ ਬਾਖੂਬੀ ਨਿਭਾਈ ਗਈ।
ਕਿਸਾਨਾਂ ਨੂੰ ਸੰਬੋਧਿਤ ਹੁੰਦੇ ਹੋਏ ਡਾ ਅਮਰੀਕ ਸਿੰਘ ਵੱਲੋਂ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਯਤਨ ਕਰਨ ਸਬੰਧੀ ਅਪੀਲ ਕੀਤੀ ਗਈ। ਉਨਾਂ ਵੱਲੋਂ ਪਾਣੀ ਦੀ ਬਚਤ ਲਈ ਸਰਕਾਰ ਵੱਲੋਂ ਸ਼ੁਰੂ ਕੀਤੇ ਪਾਇਲਟ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਝੋਨੇ ਦੀ ਫਸਲ ਦੇ ਬਦਲ ਵਜੋਂ ਮੱਕੀ ਦੀ ਫਸਲ ਵੱਧ ਤੋਂ ਵੱਧ ਬੀਜਣ ਲਈ ਕਿਹਾ ਗਿਆ।ਉਨਾਂ ਦੱਸਿਆ ਕਿ ਜਿੱਥੇ ਮੱਕੀ ਦੀ ਫਸਲ ਬੀਜਣ ਤੇ ਘੱਟੋ ਘੱਟ ਸਮਰਥਨ ਮੁੱਲ ਮਿਲੇਗਾ ਉੱਥੇ ਹੀ ਕਿਸਾਨਾਂ ਨੂੰ 17500/- ਰੁਪਏ ਪ੍ਰਤੀ ਹੈਕਟੇਅਰ ਪ੍ਰੋਤਸਾਹਨ ਰਾਸੀ ਵੀ ਦਿੱਤੀ ਜਾਵੇਗੀ। ਉਹਨਾਂ ਕਿਸਾਨਾਂ ਨੂੰ ਵਾਤਾਵਰਣ ਦੇ ਪੈਂਦੇ ਮਾੜੇ ਪ੍ਰਭਾਵ ਅਤੇ ਦੁਰਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਅਤੇ ਬੇਲੋੜੀਆਂ ਖਾਦਾਂ ਅਤੇ ਦਵਾਈਆਂ ਪਾਉਣ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ ਗਈ।
ਡਾ ਗੁਰਪ੍ਰੀਤ ਸਿੰਘ ਔਲਖ ਵੱਲੋਂ ਮੱਕੀ ਦੀ ਕਾਸਤ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਡਾ ਸੰਦੀਪ ਸਿੰਘ ਖੇਤੀਬਾੜੀ ਅਫਸਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਅਤੇ ਡਾ ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਕਿਸਾਨਾਂ ਨੂੰ ਪੀ ਐਮ ਕਿਸਾਨ ਸਨਮਾਨ ਨਿਧੀ ਯੋਜਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਅਰਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਵੱਲੋਂ ਖੇਤੀ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ਸਬੰਧੀ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ ਗਏ।
ਬਲਾਕ ਖੇਤੀਬਾੜੀ ਅਫਸਰ, ਧਾਰੀਵਾਲ ਡਾ ਰਛਪਾਲ ਸਿੰਘ ਬੰਡਾਲਾ ਵੱਲੋਂ ਖੇਤੀ ਮਾਹਿਰਾਂ ਦੀ ਟੀਮ ਅਤੇ ਕਿਸਾਨਾਂ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਡਾ ਜਰਮਨਜੀਤ ਸਿੰਘ, ਗੁਰਮੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਆਕਾਸ਼ਦੀਪ ਸਿੰਘ , ਪਵਨਦੀਪ ਕੌਰ, ਵਿਕਰਮ ਦਿਆਲ ਸਿੰਘ, ਕਮਲਪ੍ਰੀਤ ਸਿੰਘ ਸਮੂਹ ਖੇਤੀਬਾੜੀ ਉਪ ਨਿਰੀਖਕ, ਬਲਾਕ ਟੈਕਨੋਲੋਜੀ ਮੈਨੇਜਰ ਦਿਲਬਾਗ ਸਿੰਘ, ਸਤਨਾਮ ਸਿੰਘ ਜੁਗਰਾਜ ਸਿੰਘ ਅਸਿਸਟੈਂਟ ਟੈਕਨੋਲੋਜੀ ਮੈਨੇਜਰ, ਸੁਖਦੀਪ ਸਿੰਘ, ਸੋਨੂ, ਫੀਡਬੈਕ ਫਾਊਂਡੇਸ਼ਨ ਤੋਂ ਆਸ਼ੂ, ਅਤੇ ਜਸਪਿੰਦਰ ਸਿੰਘ ਅਤੇ ਅਗਾਂਹਵਧੂ ਕਿਸਾਨ ਦਿਲਬਾਗ਼ ਸਿੰਘ ਛੋਟੇਪੁਰ, ਨਵਜੋਤ ਸਿੰਘ ਆਦਿ ਹਾਜਰ ਸਨ।