ਚੇਅਰਮੈਨ ਨੇ ਭੁੱਟੀਵਾਲਾ ਦੇ ਸਰਕਾਰੀ ਸਕੂਲ ਲਈ ਕੀਤੇ 4 ਲੱਖ ਰੁਪਏ ਜਾਰੀ
ਸਰਕਾਰੀ ਸਕੂਲ ਦੋਦਾ ਲਈ ਆਰ.ਓ. ਲਗਵਾਉਣ ਲਈ 2.33 ਲੱਖ ਰੁਪਏ ਜਾਰੀ
ਸ੍ਰੀ ਮੁਕਤਸਰ ਸਾਹਿਬ, 23 ਮਈ
ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਸ੍ਰੀ ਸੁਖਜਿੰਦਰ ਸਿੰਘ ਕਾਉਣੀ ਵੱਲੋਂ ਸਿੱਖਿਆ ਕ੍ਰਾਂਤੀ ਅਧੀਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਭੁੱਟੀਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਲਈ ਪਾਰਕਿੰਗ ਸ਼ੈਡ ਲਈ 4 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ।
ਉਨ੍ਹਾਂ ਵੱਲੋਂ ਬੱਚਿਆਂ ਲਈ ਸਾਫ਼ ਪਾਣੀ ਦੇ ਪ੍ਰਬੰਧ ਲਈ ਸਰਕਾਰੀ ਪ੍ਰਾਇਮਰੀ ਸਕੂਲ (ਮੇਨ) ਦੋਦਾ ਲਈ ਵੀ 2.33 ਲੱਖ ਰੁਪਏ ਆਰ.ਓ. ਲਗਵਾਉਣ ਲਈ ਸ਼ੈਕਸ਼ਨ ਲੈਟਰ ਜਾਰੀ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਦੀ ਮੁੱਖ ਤਰਜੀਹ ਸਕੂਲੀ ਬੱਚਿਆ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ।
ਇਸ ਮੌਕੇ ਮਾਸਟਰ ਮਨਦੀਪ ਸਿੰਘ, ਮਾਃ ਕੁਲਵਿੰਦਰ ਸਿੰਘ, ਮਾਃ ਲਖਵਿੰਦਰ ਸਿੰਘ, ਜੋਰਾ ਸਿੰਘ ਮੈਂਬਰ, ਰੇਸ਼ਮ ਸਿੰਘ ਮੈਂਬਰ, ਪਰਵਿੰਦਰ ਸਿੰਘ, ਲਖਵੀਰ ਸਿੰਘ ਸੋਨੂੰ, ਗਗਨਦੀਪ ਸਿੰਘ, ਅਰਸ਼ਦੀਪ ਢਿੱਲੋਂ, ਹਰਮਨ ਢਿੱਲੋਂ, ਲਖਵੰਤ ਸਿੰਘ, ਗੁਰਮੀਤ ਸਿੰਘ ਤੇ ਜੱਗਾ ਪ੍ਰਧਾਨ ਹਾਜ਼ਰ ਸਨ।