ਘਾਟੇ ਦਾ ਸੌਦਾ ਸਾਬਤ ਹੋ ਰਿਹਾ ਇਸ ਵਾਰ ਜਾਮੁਨ ਦਾ ਫਲ ਵੇਚਣਾ
ਬਰਸਾਤ ਕਾਰਨ ਜਿਆਦਾ ਤਰਫੱਲ ਹੋਇਆ ਖਰਾਬ, ਰੇਟ ਪਿਛਲੇ ਸਾਲ ਨਾਲੋਂ ਹੋਇਆ ਡਬਲ
ਰੋਹਿਤ ਗੁਪਤਾ
ਗੁਰਦਾਸਪੁਰ , 7 ਜੁਲਾਈ 2025 :
ਬਰਸਾਤ ਦੇ ਮੌਸਮ ਵਿੱਚ ਜਿੱਥੇ ਸਬਜ਼ੀਆਂ ਦੇ ਭਾਅ ਅਸਮਾਨੀ ਚੜ ਗਏ ਹਨ, ਉੱਥੇ ਹੀ ਇਸ ਵਾਰ ਬਰਸਾਤੀ ਸੀਜ਼ਨ ਵਿੱਚ ਆਉਣ ਵਾਲੇ ਜਾਮੁਨ ਵੀ ਆਮ ਲੋਕਾਂ ਨੂੰ ਪਹੁੰਚ ਤੋਂ ਬਾਹਰ ਲੱਗ ਰਹੇ ਹਨ। ਪਿਛਲੇ ਸਾਲ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਿਹਾ ਜਾਮੁਨ ਇਸ ਵਾਰ 200 ਰੁਪਏ ਕਿਲੋ ਮਿਲ ਰਿਹਾ ਹੈ। ਹਾਲਾਂਕਿ ਜਾਮੁਨ ਇੱਕ ਲੋਕਲ ਅਤੇ ਥੋੜੇ ਸਮੇਂ ਦਾ ਫਲ ਹੈ। ਧਾਰੀਵਾਲ ਨਹਿਰ ਕਿਨਾਰੇ ਸੀਜ਼ਨ ਵਿੱਚ ਜਾਮੁਨ ਹੁੰਦੀਆਂ ਕਈ ਰੇਹੜੀਆਂ ਵੇਖੀਆਂ ਜਾ ਸਕਦੀਆਂ ਸਨ ਪਰ ਇਸ ਵਾਰ ਫਲ ਖਰਾਬ ਹੋਣ ਕਰਨ ਇਹ ਰੇਹੜੀਆਂ ਵੀ ਕੱਟ ਗਈਆਂ ਹਨ
ਗੱਲਬਾਤ ਦੌਰਾਨ ਜਾਮੁਨ ਵੇਚਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਸਮੇਂ ਤੋਂ ਪਹਿਲਾਂ ਹੀ ਬਰਸਾਤ ਨੇ ਇਸ ਵਾਰ ਜਾਮੁਨ ਦਾ ਜਿਆਦਾਤਰ ਫਲ ਖਰਾਬ ਕਰ ਦਿੱਤਾ ਹੈ ।ਭਾਰੀ ਮੁਸ਼ਕਿਲ ਦੇ ਵਿੱਚ ਉਹਨਾਂ ਨੂੰ ਦਰਖਤ ਦੇ ਉੱਪਰ ਚੜ ਕੇ ਇਕੱਲਾ ਇਕੱਲਾ ਜਾਮੁਨ ਤੋੜਨਾ ਪੈਂਦਾ ਹੈ। ਉਹ ਹਰ ਸਾਲ ਜਾਮੁਨ ਨੂੰ ਵੇਚ ਕੇ ਚੰਗੇ ਪੈਸੇ ਕਮਾ ਲੈਂਦੇ ਸਨ ਪਰ ਇਸ ਵਾਰ ਗ੍ਰਾਹਕ ਤਾਂ ਰੇਟ ਸੁਣ ਕੇ ਹੀ ਵਾਪਸ ਮੁੜ ਜਾਂਦੇ ਹਨ। ਲੋਕ ਜੇ ਖਰੀਦ ਵੀ ਰਹੇ ਹਨ ਤਾਂ ਉਹ 50 ਰੁਪਏ ਦੇ 250 ਗ੍ਰਾਮ ਤੋਂ ਵੱਧ ਨਹੀਂ ਖਰੀਦ ਰਹੇ ।ਨੌਜਵਾਨਾਂ ਨੇ ਕਿਹਾ ਕਿ ਇਸ ਵਾਰ ਜਾਮੁਨ ਦਾ ਕਾਰੋਬਾਰ ਉਹਨਾਂ ਦੇ ਲਈ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ।