ਗੁੱਗਾ ਜਾਹਰ ਪੀਰ ਦਾ ਪਿੰਡ ਦਹਿੜੂ ਵਿਖੇ ਮੇਲਾ 4 ਤੋ
ਰਵਿੰਦਰ ਢਿੱਲੋਂ
ਖੰਨਾ , 27 ਅਗਸਤ 2026 :
ਜਿਵੇ ਭਾਦੋ ਦੇ ਮਹੀਨੇ ਵਿੱਚ ਗੁੱਗਾ ਮਾੜੀਆ ਤੇ ਮੇਲੇ ਲੱਗਣੇ ਸੁਰੂ ਹੁੰਦੇ ਹਨ ਉਸੇ ਤਰਾ ਇੱਥੋ ਨੇੜਲੇ ਪਿੰਡ ਦਹਿੜੂ ਵਿਖੈ ਹਰ ਸਾਲ ਦੀ ਤਰਾ ਭਗਤ ਧਰਮਪਾਲ ਦੀ ਯੋਗ ਅਗਵਾਈ ਵਿਚ ਸਮੂਹ ਨਗਰ ਨਿਵਾਸੀ ਅਤੇ ਸੰਗਤਾ ਦੇ ਸਹਿਯੋਗ ਨਾਲ ਇਸ ਸਾਲ ਵੀ ਸਲਾਨਾ ਮੇਲਾ ਗੁੱਗਾ ਜਾਹਰ ਪੀਰ ਦਾ ਸਲਾਨਾ ਮੇਲਾ ਅਤੇ ਚਾਂਦਰ ਦੀ ਰਸਮ ਮਿਤੀ 4 ਅਗਸਤ ਨੂੰ ਚੌਕੀਆ ਲੱਗਣਗੀਆਂ ਅਤੇ 5 ਅਗਸਤ ਨੂੰ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਸਮੇ ਪ੍ਰਬੰਧਕਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਦੇ ਪ੍ਰਸਿੱਧ ਗਵਾਈਏ ਅਤੇ ਕਲਾਕਾਰ ਪਹੁੰਚਣਗੇ ਅਤੇ ਗੁਰੁ ਦੇ ਗੁਣਗਾਣ ਕਰਨਗੇ। ਇਸ ਸਮੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹਾਜ਼ਰ ਸਨ
- Download Babushahi App
-
-