ਗੁਰਦਾਸਪੁਰ: ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਬਾਲ ਸਾਹਿਤ ਕੁਇਜ਼ ਮੁਕਾਬਲੇ
ਰੋਹਿਤ ਗੁਪਤਾ
ਗੁਰਦਾਸਪੁਰ,15 ਅਕਤੂਬਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ,ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਭਾਗ ਵੱਲੋਂ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕਈ ਤਰ੍ਹਾਂ ਦੀਆਂ ਗਤੀਵਿਧਿਆਂ ਕਰਵਾਈਆਂ ਜਾਂਦੀਆਂ ਹਨ। ਇਸ ਕੜੀ ਵਿੱਚ ਹੀ ਵਿਦਿਆਰਥੀਆਂ ਅੰਦਰ ਸਿਰਜਣਾਤਮਕ ਅਤੇ ਸੁਹਜਾਤਮਕ ਬਿਰਤੀਆਂ ਪ੍ਰਫੁਲਿਤ ਕਰਨ ਹਿੱਤ ਵਿਦਿਆਰਥੀਆਂ ਦੇ ਬਾਲ ਸਾਹਿਤ ਕੁਈਜ਼ ਮੁਕਾਬਲੇ ਕਰਵਾਏ ਜਾਂਦੇ ਹਨ।
ਜ਼ਿਲ੍ਹਾ ਭਾਸ਼ਾ ਦਫ਼ਤਰ, ਗੁਰਦਾਸਪੁਰ ਦੇ ਜੂਨੀਅਰ ਸਹਾਇਕ ਸ਼ਾਮ ਸਿੰਘ ਅਤੇ ਦਲਜੀਤ ਸਿੰਘ ਖੋਜ਼ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ, ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਥਾਨਕ ਪੰਡਿਤ ਮੋਹਨ ਲਾਲ ਐੱਸ.ਡੀ ਕਾਲਜ ਫਾਰ ਵੋਮੈਨ ਗੁਰਦਾਸਪੁਰ ਦੇ ਸਹਿਯੋਗ ਨਾਲ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ/ਸਕੂਲਾਂ ਵਿੱਚੋਂ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦੀ ਪ੍ਰਧਾਨਗੀ ਡਾਕਟਰ ਨੀਰੂ ਸ਼ਰਮਾ ਪ੍ਰਿੰਸੀਪਲ, ਪੰਡਿਤ ਮੋਹਨ ਲਾਲ ਐੱਸ.ਡੀ ਕਾਲਜ ਫਾਰ ਵੋਮੈਨ ਗੁਰਦਾਸਪੁਰ ਨੇ ਕੀਤੀ। ਇਸ ਸਮਾਗਮ ਵਿੱਚ ਬਤੌਰ ਮੰਚ ਸੰਚਾਲਕ ਡਾਕਟਰ ਸੁਖਵਿੰਦਰ ਕੌਰ, ਪੰਜਾਬੀ ਪ੍ਰੋਫੈਸਰ ਨੇ ਕੀਤੀ ।
ਸਮਾਗਮ ਦੀ ਸ਼ੁਰੂਆਤ ਵਿੱਚ ਦਲਜੀਤ ਸਿੰਘ ਖੋਜ਼ ਅਫ਼ਸਰ ਨੇ ਭਾਸ਼ਾ ਵਿਭਾਗ ਦੀ ਕਾਰਜਸ਼ੈਲੀ ਤੇ ਮਨੁੱਖੀ ਜੀਵਨ ਵਿੱਚ ਕੋਮਲ ਕਲਾਵਾਂ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਏ ਹੋਏ ਪ੍ਰਤੀਯੋਗੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਕਿਸੇ ਇੱਕ ਵਿਦਿਆਰਥੀ ਦਾ ਜੇਤੂ ਹੋਣਾ ਸੁਭਾਵਿਕ ਹੈ ਪਰ ਤੁਹਾਡਾ ਸਾਰਿਆਂ ਦਾ ਅਜਿਹੇ ਸਮਾਗਮ ਵਿੱਚ ਭਾਗ ਲੈਣਾ ਵੱਧ ਮਹੱਤਵਪੂਰਨ ਹੈ। ਬਾਲ ਸਾਹਿਤ ਕੁਇਜ਼ ਮੁਕਾਬਲੇ ਤਿੰਨ ਵਰਗਾਂ ਦੇ ਵਿੱਚ ਕਰਵਾਏ ਗਏ। ਵਰਗ-ੳ ਛ ਛੇਵੀਂ ਤੋਂ ਅੱਠਵੀਂ ਤੱਕ ਵਰਗ-ਅ, ਨੌਵੀਂ ਤੋਂ ਬਾਰਵੀਂ ਤੱਕ, ਅਤੇ ਵਰਗ-ੲ ਕਾਲਜ ਦੇ ਬੱਚਿਆਂ ਨੇ ਭਾਗ ਲਿਆ ਜਿਸ ਦੇ ਵਿੱਚ ਵਰਗ-ੳ ਵਿੱਚ ਪਹਿਲਾ ਸਥਾਨ ਤਰੁਣਪ੍ਰੀਤ, ਦੂਜਾ ਸਥਾਨ ਸ਼ਾਲੂ ਅਤੇ ਤੀਜਾ ਸਾਨ ਯਥਾਰਥ ਮਹਾਜਨ ਨੇ ਹਾਸਿਲ ਕੀਤਾ। ਵਰਗ-ਅ ਵਿੱਚ ਪਹਿਲਾ ਸਥਾਨ ਅੰਸ਼, ਦੂਜਾ ਸਥਾਨ ਕਿਰਨਦੀਪ ਕੌਰ ਅਤੇ ਤੀਜਾ ਸਥਾਨ ਜਸ਼ਨਦੀਪ ਕੌਰ ਨੇ ਹਾਸਿਲ ਕੀਤਾ।
ਵਰਗ-ੲ ਪਹਿਲਾ ਸਥਾਨ ਗੁਰਕੀਰਤ ਕੌਰ, ਦੂਜਾ ਸਥਾਨ ਪਵਨਦੀਪ ਸਿੰਘ ਅਤੇ ਤੀਜਾ ਸਥਾਨ ਜੈਸਮੀਨ ਢਿੱਲੋ ਨੇ ਪ੍ਰਾਪਤ ਕੀਤਾ।
ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਡਾਕਟਰ ਨੀਰੂ ਸ਼ਰਮਾ ਅਤੇ ਡਾਕਟਰ ਸੁਖਵਿੰਦਰ ਕੌਰ ਪੰਜਾਬੀ ਪ੍ਰੋਫੈਸਰ, ਜਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਦੇ ਖੋਜ ਅਫ਼ਸਰ ਡਾਕਟਰ ਦਲਜੀਤ ਸਿੰਘ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਗੁਰਦਾਸਪੁਰ ਦੇ ਅਮਲਾ ਸਟਾਫ ਸ਼ਾਮ ਸਿੰਘ ਜੂਨੀਅਰ ਸਹਾਇਕ ਸਹਾਇਕ, ਮਨਦੀਪ ਸਿੰਘ ਸੇਵਾਦਾਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਪ੍ਰਿੰਸੀਪਲ ਮੈਡਮ ਸ਼੍ਰੀਮਤੀ ਡਾਕਟਰ ਨੀਰੂ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਭਾਸ਼ਾ ਵਿਭਾਗ ਦੇ ਅਜਿਹੇ ਉਪਰਾਲੇ ਸ਼ਲਾਗਾਯੋਗ ਹਨ।