ਐਚਐਮਈਐਲ ਨੇ ਖੂਨਦਾਨ ਕੈਂਪ ਅਤੇ ਹੋਰ ਗਤੀਵਿਧੀਆਂ ਰਾਹੀਂ ਮਨਾਇਆ ਸਥਾਪਨਾ ਦਿਵਸ
ਅਸ਼ੋਕ ਵਰਮਾ
ਬਠਿੰਡਾ, 26 ਜੁਲਾਈ 2025 :ਦੇਸ਼ ਦੇ ਊਰਜਾ ਖੇਤਰ ਦੀ ਅਗਵਾਈ ਕਰਨ ਵਾਲੀ ਕੰਪਨੀ ਐਚਪੀਸੀਐਲ-ਮਿਤਲ ਐਨਰਜੀ ਲਿਮਿਟਡ (ਐਚਐਮਈਐਲ) ਨੇ ਆਪਣਾ 18ਵਾਂ ਸਥਾਪਨਾ ਦਿਵਸ ਖੂਨਦਾਨ ਕੈਂਪ ਅਤੇ ਵੱਖ-ਵੱਖ ਗਤੀਵਿਧੀਆਂ ਨਾਲ ਮਨਾਇਆ। ਇਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਸ਼ਾਮਿਲ ਹੈ ਜਿੱਥੇ ਖੂਨਦਾਨ ਕੈਂਪ ਲਾਇਆ ਗਿਆ ਜਦੋਂ ਕਿ ਨੋਇਡਾ ਅਤੇ ਪਾਈਪਲਾਈਨ ਦਫਤਰ ਵਿਖੇ ਵੀ ਸਮਾਗਮ ਕਰਵਾਏ ਗਏ। ਇਸ ਮੌਕੇ ਕੰਪਨੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਵਿੱਖ ਵਿੱਚ ਵਧੀਆ ਕੰਮ ਕਰਨ ਦੀ ਸੌਂਹ ਵੀ ਚੁੱਕੀ ਜਿਸ ਵਿੱਚ ਐਚਐਮਈਐਲ ਪ੍ਰਤੀ ਵਚਨ ਬਧਤਾ ਨੂੰ ਦੁਹਰਾਇਆ ਗਿਆ। ਇਸ ਮੌਕੇ ਉੱਚ ਪ੍ਰਬੰਧਕ ਨੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਨਿੱਠਤਾ ਅਤੇ ਯਤਨਾਂ ਲਈ ਸ਼ਲਾਘਾ ਦਿੱਤੀ ਅਤੇ ਕੰਪਨੀ ਦੀ 18 ਸਾਲਾਂ ਦੀ ਯਾਤਰਾ ਦੌਰਾਨ ਹਾਸਲ ਕੀਤੀਆਂ ਮਹੱਤਵਪੂਰਨ ਉਪਲਬਧੀਆਂ ਸਾਂਝੀਆਂ ਕੀਤੀਆਂ – ਚਾਹੇ ਉਹ ਊਰਜਾ ਖੇਤਰ ਵਿੱਚ ਨਵੀਨਤਾ ਹੋਵੇ, ਸੁਰੱਖਿਆ ਮਾਪਦੰਡਾਂ ਵਿੱਚ ਉਤਕ੍ਰਿਸ਼ਟਤਾ ਹੋਵੇ ਜਾਂ ਫੇਰ ਸਮਾਜਿਕ ਜ਼ਿੰਮੇਵਾਰੀ ਦੇ ਮੈਦਾਨ ਵਿੱਚ ਹੋਣ। ਐਚਐਮਈਐਲ ਨੇ ਹਰ ਪੱਖ ਤੋਂ ਇੱਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ।
ਸਥਾਪਨਾ ਦਿਵਸ ਨੂੰ ਹੋਰ ਵੀ ਅਰਥਪੂਰਨ ਬਣਾਉਂਦੇ ਹੋਏ, ਐਚਐਮਈਐਲ ਵੱਲੋਂ ਆਪਣੇ ਬਠਿੰਡਾ ਸਥਿਤ ਓਕਿਊਪੇਸ਼ਨਲ ਹੈਲਥ ਸੈਂਟਰ ਵਿਖੇ ਇੱਕ ਖੂਨਦਾਨ ਕੈਂਪ ਲਾਇਆ ਗਿਆ। ਇਸ ਉਪਰਾਲੇ ਵਿੱਚ 165 ਕਰਮਚਾਰੀਆਂ ਅਤੇ ਠੇਕੇਦਾਰ ਕਰਮਚਾਰੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ। ਇਸ ਦੌਰਾਨ ਬਠਿੰਡਾ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਟੀਮ ਨੇ ਖੂਨ ਇਕੱਤਰ ਕਰਨ ਦੀ ਜਿੰਮੇਵਾਰੀ ਨਿਭਾਈ ਅਤੇ ਖੂਨਦਾਨੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਐਚਐਮਈਐਲ ਵੱਲੋਂ ਪੌਦੇ ਲਾਉਣ ਦੀ ਮੁਹਿੰਮ ਵੀ ਚਲਾਈ ਗਈ।ਐਚਪੀਸੀਐਲ-ਮਿਤਲ ਐਨਰਜੀ ਲਿਮਿਟਡ ਭਾਰਤ ਦੀ ਊਰਜਾ ਲੋੜਾਂ ਨੂੰ ਜ਼ਿੰਮੇਵਾਰ, ਨਵੀਨਤਮ ਅਤੇ ਟਿਕਾਊ ਤਰੀਕੇ ਨਾਲ ਪੂਰਾ ਕਰਨ ਲਈ ਵਚਨਬੱਧ ਹੈ। ਗੁਰੂ ਗੋਬਿੰਦ ਸਿੰਘ ਰਿਫਾਈਨਰੀ ਰਾਹੀਂ ਇਹ ਕੰਪਨੀ ਨਾ ਸਿਰਫ਼ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰ ਰਹੀ ਹੈ, ਸਗੋਂ ਐਸੇ ਕਾਰਜਕਲਾਪ ਵਿਕਸਿਤ ਕਰ ਰਹੀ ਹੈ ।