ਏਡੀਸੀ ਵੱਲੋਂ ਟਰੈਫਿਕ ਸਮੱਸਿਆ ਨੂੰ ਸੁਚਾਰੂ ਬਣਾਉਣ ਦੀ ਕਵਾਇਦ, ਆਪ ਸੜਕਾਂ ਤੇ ਨਿਕਲ ਕੇ 60 ਦੇ ਕਰੀਬ ਕਟਵਾਏ ਚਲਾਨ
ਰੋਹਿਤ ਗੁਪਤਾ
ਗੁਰਦਾਸਪੁਰ , 9 ਜੁਲਾਈ 2025- ਸ਼ਹਿਰ ਵਿੱਚ ਦਿਨੋ ਦਿਨ ਵਿਗੜਦੀ ਜਾ ਰਹੀ ਟ੍ਰੈਫਿਕ ਸਮੱਸਿਆ ਨੂੰ ਸੁਚਾਰੂ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਹਰਜਿੰਦਰ ਸਿੰਘ ਬੇਦੀ ਵੱਲੋਂ ਆਪ ਕਵਾਇਦ ਸ਼ੁਰੂ ਕੀਤੀ ਗਈ ਹੈ । ਇਸ ਤੋਂ ਪਹਿਲਾਂ ਵੀ ਕਈ ਵਾਰ ਏਡੀਸੀ ਬੇਦੀ ਵੱਲੋਂ ਵੱਖ-ਵੱਖ ਬਜ਼ਾਰਾਂ ਵਿੱਚ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਦੁਕਾਨਾਂ ਦੇ ਬਾਹਰ ਨਾ ਤਾਂ ਸਮਾਨ ਲਗਾਉਣ ਤੇ ਨਾ ਹੀ ਕਿਸੇ ਨੂੰ ਮੋਟਰਸਾਈਕਲ, ਸਕੂਟਰ ਜਾਂ ਗੱਡੀਆਂ ਦੀ ਪਾਰਕਿੰਗ ਕਰਨ ਦੇਣ ਪਰ ਅੱਜ ਏਡੀਸੀ ਬੇਦੀ ਮੁੜ ਤੋਂ ਬਿਨਾਂ ਕਿਸੇ ਅਗੇਤੀ ਸੂਚਨਾ ਦੇ ਬਾਜ਼ਾਰਾਂ ਵਿੱਚ ਨਿਕਲ ਆਏ ਅਤੇ ਟਰੈਫਿਕ ਪੁਲਿਸ ਚਾਰਜਤੇ ਕਰਮਚਾਰੀਆਂ ਨੂੰ ਵੀ ਮੌਕੇ ਤੇ ਬੁਲਾ ਲਿਆ। ਬਾਜ਼ਾਰ ਵਿੱਚ ਘੁੰਮਦੇ ਹੋਏ ਏਡੀਸੀ ਵੱਲੋਂ ਸ਼ਹਿਰ ਦੇ ਵਿਅਸਤ ਇਲਾਕੇ ਮੱਛੀ ਮਾਰਕੀਟ ਤੋਂ ਕਾਹਨੂੰਵਾਨ ਚੌਕ ਨੂੰ ਜਾਂਦੀ ਸੜਕ ਤੇ ਕਿਨਾਰੇ ਦੁਕਾਨਾਂ ਦੇ ਬਾਹਰ ਜਾਂ ਸੜਕ ਦੇ ਵਿਚਕਾਰ ਬੇਹਤਰਤੀਬ ਲੱਗੇ ਕਰੀਬ 60 ਵਾਹਨਾਂ ਦੇ ਚਲਾਨ ਕਟਵਾਏ ਗਏ।