ਆਟੋ ਯੂਨੀਅਨ ਦੇ ਆਗੂਆਂ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਸੌਂਪਿਆ ਮੰਗ ਪੱਤਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 17 ਅਗਸਤ 2025
ਨਿਊ ਆਟੋ ਵਰਕਰ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਇੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਂਅ ਇਕ ਮੰਗ ਪੱਤਰ
ਬਲਜੀਤ ਕੌਰ,ਸਮਾਜਿਕ ਸੁਰੱਖਿਆ, ਔਰਤਾਂ ਅਤੇ ਬਾਲ ਵਿਕਾਸ ਮੰਤਰੀ ਨੂੰ ਸੌਂਪ ਕੇ ਮੰਗਾਂ ਨੂੰ ਪੂਰਾ ਕਰਨ ਲਈ ਆਖਿਆ ਹੈ।ਕੈਬਨਿਟ ਮੰਤਰੀ ਬਲਜੀਤ ਕੌਰ ਕੱਲ ਦੇਸ਼ ਦੇ ਆਜ਼ਾਦੀ ਦਿਹਾੜੇ ਉੱਤੇ ਕੌਮੀ ਝੰਡਾ ਲਹਿਰਾਉਣ ਲਈ ਨਵਾਂਸ਼ਹਿਰ ਆਏ ਸਨ।ਆਟੋ ਯੂਨੀਅਨ ਦੇ ਆਗੂਆਂ ਜੌਹਨੀ,ਸਤਨਾਮ ਅਤੇ ਗੋਪੀ ਨੇ ਦੱਸਿਆ ਕਿ ਉਹਨਾ ਦੀ ਯੂਨੀਅਨ ਕਾਫੀ ਸਮੇਂ ਤੋਂ ਆਟੋ ਵਰਕਰਾਂ ਦੀਆਂ ਮੰਗਾਂ ਉਠਾ ਰਹੀ ਹੈ ਪਰ ਉਹਨਾ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ।ਯੂਨੀਅਨ ਆਗੂਆਂ ਨੇ ਮੰਗ ਪੱਤਰ ਰਾਹੀਂ ਆਟੋ ਰਿਕਸ਼ਾ ਖੜ੍ਹੇ ਕਰਨ ਲਈ ਬੱਸ ਅੱਡਾ ਨਵਾਂਸ਼ਹਿਰ ਵਿੱਚ ਥਾਂ ਦੇਣ,
ਨਵੀਆਂ ਕਚਿਹਰੀਆਂ ਵਿਚ ਆਟੋ ਰਿਕਸ਼ਾ ਖੜ੍ਹੇ ਕਰਨ ਦੀ ਇਜਾਜ਼ਤ ਦੇਣ,ਕੋਰੋਨਾ ਕਾਲ ਵਿੱਚ ਕਾਰੋਬਾਰ ਬਿਲਕੁੱਲ ਠੱਪ ਹੋ ਜਾਣ ਕਾਰਨ ਬੈਂਕਾਂ ਦੇ ਕਰਜ਼ਿਆਂ ਦੀਆਂ ਪੈਨਲਟੀਆਂ ਤੋਂ ਰਾਹਤ ਦੇਣ,
ਸਾਲ 2021 ਦੇ ਲੌਕਡਾਊਨ ਵਿੱਚ ਟੈਕਸ ਪਾਸਿੰਗ ਟੁੱਟ ਜਾਣ ਕਾਰਨ ਪਾਇਆ ਜ਼ੁਰਮਾਨਾ ਮੁਆਫ਼ ਕਰਨ ਅਤੇ ਅੱਗੇ ਵਾਸਤੇ ਟੈਕਸ ਪਾਸਿੰਗ ਕਰਵਾਉਣ ਲਈ ਬਿਨਾਂ ਜ਼ੁਰਮਾਨੇ ਤੋਂ ਫੀਸਾਂ ਜਮ੍ਹਾਂ ਕਰਵਾਏ ਜਾਣ,
ਆਟੋ ਵਰਕਰਾਂ ਨੂੰ ਵੈਲਫੇਅਰ ਸੁਸਾਇਟੀ ਦੇ ਮੈਂਬਰ ਬਣਾਉਣ,
ਟੈਸਟ ਪਾਸਿੰਗ ਦੀ ਫੀਸ ਮੁਆਫ ਕਰਨ ਅਤੇ ਮੁੱਖ ਮੰਤਰੀ ਨਾਲ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਤੈਅ ਕਰਨ ਦੀ ਮੰਗ ਕੀਤੀ।