ਨਸ਼ੇ ਦਾ ਟੀਕਾ ਲਾਉਂਦਿਆਂ ਦੀ ਹੋਈ ਵੀਡੀਓ ਵਾਇਰਲ
ਜਗਰਾਉਂ ਦੀਪਕ ਜੈਨ
ਪੰਜਾਬ ਸਰਕਾਰ ਵੱਲੋਂ ਭਾਵੇਂ ਲੱਖ ਦਾਅਵੇ ਕੀਤੇ ਜਾ ਰਹੇ ਹਨ ਕਿ ਨਸ਼ਿਆਂ ਉੱਪਰ ਪੂਰੀ ਤਰਹਾਂ ਕੰਟਰੋਲ ਕਰ ਲਿੱਤਾ ਗਿਆ ਹੈ ਅਤੇ ਪੰਜਾਬ ਅੰਦਰ ਨਸ਼ੇ ਨੂੰ ਕਿਸੇ ਵੀ ਹਾਲਤ ਵਿੱਚ ਵਿਕਨ ਨਹੀਂ ਦਿੱਤਾ ਜਾ ਰਿਹਾ ਅਤੇ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ। ਪਰ ਅੱਜ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਇੱਕ ਵੀਡੀਓ ਜੋ ਕਿ ਇਲਾਕੇ ਦੀ ਵਿਉਪਾਰਿਕ ਹੱਬ ਪੁਰਾਣੀ ਦਾਣਾ ਮੰਡੀ ਅੰਦਰ ਸ਼ਰੇਆਮ ਨੌਜਵਾਨ ਨਸ਼ੇੜੀਆਂ ਵੱਲੋਂ ਨਸ਼ੇ ਦਾ ਟੀਕਾ ਲਗਾਉਂਦਿਆਂ ਹੋਇਆਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਨੇ ਸਰਕਾਰ ਦੇ ਦਾਵਿਆਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਕਿਉਂਕਿ ਇਹ ਇਲਾਕਾ ਪੂਰੀ ਤਰ੍ਹਾਂ ਭੀੜ ਭਾੜ ਵਾਲਾ ਹੈ। ਉਥੇ ਨਸ਼ੇੜੀ ਬਿਨਾਂ ਕਿਸੇ ਡਰ ਭੈ ਤੋਂ ਟੀਕੇ ਲਗਾ ਰਹੇ ਸਨ। ਜਿਸ ਦੀ ਦੁਕਾਨਦਾਰ ਵੱਲੋਂ ਵੀਡੀਓਗਰਾਫੀ ਕਰਕੇ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਕਰ ਦਿੱਤੀ ਗਈ।
- Download Babushahi App
-
-