ਸ਼੍ਰੀ ਗੰਗਾਨਗਰ ਰੇਲਵੇ ਟਰੈਕ ਬਲਾਸਟ ਮਾਮਲੇ ਵਿੱਚ ਗੁਰਦਾਸਪੁਰ ਦਾ ਇੱਕ ਹੋਰ ਨੌਜਵਾਨ ਗ੍ਰਿਫ਼ਤਾਰ
ਪੁਲਿਸ ਮੁਲਾਜ਼ਮ ਦਾ ਪੁੱਤਰ ਹੈ ਗਿਰਫਤਾਰ ਰਵਿੰਦਰ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ 27 ਨਵੰਬਰ
ਰਾਜਸਥਾਨ ਪੁਲਿਸ ਨੇ ਸ਼੍ਰੀ ਗੰਗਾਨਗਰ ਰੇਲਵੇ ਟ੍ਰੈਕ ਧਮਾਕੇ ਦੇ ਮਾਮਲੇ ਵਿੱਚ ਗੁਰਦਾਸਪੁਰ ਨਾਲ ਹੀ ਸੰਬੰਧਿਤ ਚੌਥੀ ਗ੍ਰਿਫ਼ਤਾਰੀ ਕੀਤੀ ਹੈ, ਜਿਸ ਵਿੱਚ ਗੁਰਦਾਸਪੁਰ ਦੇ ਪਿੰਡ ਦੋਸਤਪੁਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਉਰਫ਼ ਰੋਹਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਦੋਸ਼ੀ ਰਵਿੰਦਰ ਸਿੰਘ ਦਾ ਪਿਤਾ ਕੁਲਦੀਪ ਸਿੰਘ ਦੋਰਾਂਗਲਾ ਪੁਲਿਸ ਸਟੇਸ਼ਨ ਵਿੱਚ ਕਾਂਸਟੇਬਲ ਦੇ ਤੌਰ ਤੇ ਤੈਨਾਤ ਹੈ।
ਰਵਿੰਦਰ ਸਿੰਘ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਪਹਿਲੇ ਮੁਲਜ਼ਮ ਮਹਿਕਦੀਪ ਕੌਰ ਅਤੇ ਦਵਿੰਦਰ ਸਿੰਘ ਦਾ ਦੋਸਤ ਹੈ, ਅਤੇ ਉਹ ਇਕੱਠੇ ਸਕੂਲ ਪੜ੍ਹਦੇ ਸਨ। ਜਾਣਕਾਰੀ ਮਿਲੀ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਬਲਾਸਟ ਵਿੱਚ ਰਵਿੰਦਰ ਸਿੰਘ ਰੋਹਿਤ ਦਾ ਕਿੰਨਾ ਕੁ ਰੋਲ ਹੈ । ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮਾਮਲੇ ਵਿੱਚ ਪਹਿਲਾਂ ਤੋਂ ਫੜੀ ਗਈ ਲੜਕੀ ਮਹਿਕਦੀਪ ਵੀ ਇਸੇ ਪਿੰਡ ਦੋਸਤਪੁਰ ਦੀ ਹੀ ਰਹਿਣ ਵਾਲੀ ਹੈ ਜਦਕਿ ਮਾਮਲੇ ਵਿੱਚ ਪਹਿਲਾਂ ਤੋਂ ਗ੍ਰਿਫਤਾਰ ਉਸ ਦਾ ਇੱਕ ਸਾਥੀ ਦਵਿੰਦਰ ਸਿੰਘ ਦੋਸਪੁਰ ਦੇ ਨਜ਼ਦੀਕੀ ਪਿੰਡ ਚੋੜਾ ਕਲਾ ਦਾ ਰਹਿਣ ਵਾਲਾ ਹੈ। ਇਸ ਤਰਾਂ ਸ਼੍ਰੀ ਗੰਗਾ ਨਗਰ ਪੁਲਿਸ ਵੱਲੋਂ ਰੇਲਵੇ ਅਟੈਕ ਬਲਾਸਟ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚੋਂ ਚਾਰ ਮੁੱਖ ਸਾਜਿਸ਼ ਕਰਤਾ ਗੁਰਦਾਸਪੁਰ ਜਿਲੇ ਦੇ ਸਰਹੱਦੀ ਪਿੰਡਾ ਨਾਲ ਸੰਬੰਧਿਤ ਨਿਕਲੇ ਹਨ।
- Download Babushahi App
-
-