-ਪੈਰ੍ਹਾ ਖੇਡਾਂ ਵਤਨ ਪੰਜਾਬ ਦੀਆਂ-
ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਚੌਥੇ ਦਿਨ ਫੱਸਵੇਂ ਮੁਕਾਬਲੇ ਹੋਏ
ਸੁਖਮਿੰਦਰ ਭੰਗੂ
ਲੁਧਿਆਣਾ 28 ਨਵੰਬਰ 2026
ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਪੈਰ੍ਹਾ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਪੈਰ੍ਹਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਪੈਰ੍ਹਾ ਖੇਡਾਂ –ਪੈਰ੍ਹਾ ਐਥਲੈਟਿਕਸ, ਪੈਰ੍ਹਾ ਬੈਡਮਿੰਟਨ, ਪੈਰ੍ਹਾ ਪਾਵਰ ਲਿਫਟਿੰਗ ਅਤੇ ਪੈਰ੍ਹਾ ਬਾਸਕਿਟਬਾਲ ਵੀਲ੍ਹ ਚੇਅਰ ਲੁਧਿਆਣਾ ਵਿਖੇ ਸ਼ੁਰੂ ਕਰਵਾਈਆਂ ਗਈਆਂ।
ਚੌਥੇ ਦਿਨ ਦੇ ਪੈਰਾ ਰਾਜ ਪੱਧਰੀ ਖੇਡਾਂ ਦੇ ਮੁਕਾਬਲੇ ਹੇਠ ਲਿਖੇ ਅਨੁਸਾਰ ਹਨ:-
ਪੈਰ੍ਹਾ ਪਾਵਰ ਲਿਫਟਿੰਗ ਦੇ ਲੜਕਿਆਂ ਦੇ ਮੁਕਾਬਲਿਆਂ ਦੇ 49 ਕਿਲੋਗ੍ਰਾਮ ਈਵੈਂਟ ਵਿੱਚ – ਹਰਵਿੰਦਰ ਸਿੰਘ (ਮੋਗਾ) ਨੇ ਪਹਿਲਾ, ਗੁਰਪ੍ਰੀਤ ਸਿੰਘ (ਲੁਧਿਆਣਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।
54 ਕਿਲੋਗ੍ਰਾਮ ਵਿੱਚ –ਰਵਿੰਦਰਪਾਲ ਸਿੰਘ (ਹੁਸ਼ਿਆਰਪੁਰ) ਨੇ ਪਹਿਲਾ, ਸੰਜੀਵ ਕੁਮਾਰ (ਜਲੰਧਰ) ਨੇ ਦੂਜਾ ਅਤੇ ਗਗਨਦੀਪ ਸਿੰਘ ਨੇ ਤੀਜਾ ਸਥਾਨ; 59 ਕਿਲੋਗ੍ਰਾਮ ਵਿੱਚ –ਰਣਦੀਪ ਸਿੰਘ (ਤਰਨਤਾਰਨ) ਨੇ ਪਹਿਲਾ, ਜਰਨੈਲ ਸਿੰਘ (ਲੁਧਿਆਣਾ) ਨੇ ਦੂਜਾ ਅਤੇ ਗੁਰਚੇਤ ਸਿੰਘ (ਰੂਪਨਗਰ) ਨੇ ਤੀਜਾ ਸਥਾਨ; 65ਕਿਲੋਗ੍ਰਾਮ ਵਿੱਚ –ਕੁਲਦੀਪ ਸਿੰਘ (ਫਰੀਦਕੋਟ) ਨੇ ਪਹਿਲਾ, ਹੀਰਾ ਸਿੰਘ (ਫਿਰੋਜਪੁਰ) ਨੇ ਦੂਜ਼ਾ ਅਤੇ ਜਗਦੀਪ ਸਿੰਘ (ਲੁਧਿਆਣਾ) ਨੇ ਤੀਜਾ ਸਥਾਨ; 72 ਕਿਲੋਗ੍ਰਾਮ ਵਿੱਚ – ਭਾਰਤ ਮਲਹੋਤਰਾ (ਪਠਾਨਕੋਟ) ਨੇ ਪਹਿਲਾ, ਰਜੇਸ਼ ਕੁਮਾਰ (ਲੁਧਿਆਣਾ) ਨੇ ਦੂਜਾ ਅਤੇ ਸਨੀ (ਲੁਧਿਆਣਾ) ਨੇ ਤੀਜਾ ਸਥਾਨ; 80ਕਿਲੋਗ੍ਰਾਮ ਵਿੱਚ – ਜਤਿੰਦਰ ਸਿੰਘ (ਬਠਿੰਡਾ) ਨੇ ਪਹਿਲਾ, ਗੁਰਸੇਵਕ ਸਿੰਘ (ਤਰਨਤਾਰਨ) ਨੇ ਦੂਜਾ ਸਥਾਨ ; 88 ਕਿਲੋਗ੍ਰਾਮ ਵਿੱਚ –ਮਨਜੀਤ ਸਿੰਘ (ਐਸ ਬੀ ਐਸ ਨਗਰ) ਨੇ ਪਹਿਲਾ, ਰੋਹਿਤ ਕੁਮਾਰ (ਸ਼੍ਰੀ ਮੁਕਤਸਰ ਸਾਹਿਬ) ਨੇ ਦੂਜਾ ਸਥਾਨ; 97ਕਿਲੋਗ੍ਰਾਮ ਵਿੱਚ –ਕੁਲਵਿੰਦਰ ਸਿੰਘ (ਮੋਗਾ) ਨੇ ਪਹਿਲਾ, ਵਰਿੰਦਰ ਸਿੰਘ (ਫਤਿਹਗੜ੍ਹ ਸਾਹਿਬ) ਨੇ ਦੂਜਾ ਅਤੇ ਹਰਬੰਸ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪੈਰ੍ਹਾ ਪਾਵਰ ਲਿਫਟਿੰਗ ਲੜਕੀਆਂ ਦੇ ਮੁਕਾਬਲਿਆਂ ਦੇ 67ਕਿਲੋਗ੍ਰਾਮ ਈਵੈਂਟ ਵਿੱਚ –ਸੁਮਨਦੀਪ (ਜਲੰਧਰ) ਨੇ ਪਹਿਲਾ, ਰਮਨਦੀਪ ਕੌਰ (ਜਲੰਧਰ ) ਨੇ ਦੂਜ਼ਾ ਸਥਾਨ ਪ੍ਰਾਪਤ ਕੀਤਾ।
ਪੈਰ੍ਹਾ ਐਥਲੈਟਿਕਸ ਅੰ 19 ਲੜਕਿਆਂ ਦੇ ਲੰਮੀ ਛਾਲ ਟੀ -20 ਕੈਟਾਗਿਰੀ ਵਿੱਚ –ਸਾਹਿਬਜੋਤ ਸਿੰਘ (ਮੋਗਾ) ਨੇ ਪਹਿਲਾ, ਸੁਖਵੀਰ ਸਿੰਘ (ਬਰਨਾਲਾ) ਨੇ ਦੂਜਾ ਅਤੇ ਵਿਕਰਮਜੀਤ ਸਿੰਘ (ਮੁਕਤਸਰ ਸਾਹਿਬ) ਨੇ ਤੀਜਾ ਸਥਾਨ ;ਟੀ 20ਕੈਟਾਗਿਰੀ ਦੇ 400 ਮੀਟਰ ਵਿੱਚ – ਅਰੁਸ਼ਦੀਪ ਸਿੰਘ (ਸੰਗਰੂਰ) ਨੇ ਪਹਿਲਾ, ਨੈਤਿਕ (ਫਰੀਦਕੋਟ) ਨੇ ਦੂਜਾ ਅਤੇ ਸਰਬਜੀਤ ਸਿੰਘ (ਲੁਧਿਆਣਾ) ਨੇ ਤੀਜਾ ਸਥਾਨ ; 1500 ਮੀਟਰ ਵਿੱਚ – ਅਰੁਸ਼ਦੀਪ ਸਿੰਘ (ਸੰਗਰੂਰ) ਨੇ ਪਹਿਲਾ, ਜੋਹਨ ਮਸੀਹ (ਗੁਰਦਾਸਪੁਰ) ਨੇ ਦੂਜਾ ਅਤੇ ਵਿਕਰਮ ਮਸੀਹ (ਗੁਰਦਾਸਪੁਰ) ਨੇ ਤੀਜਾ ਸਥਾਨ; ਐਫ 20 ਕੈਟਾਗਿਰੀ ਦੇ ਸ਼ਾਟਪੁੱਟ ਈਵੈਂਟ ਵਿੱਚ – ਭਾਰਗਵ ਸ਼ਰਮਾ (ਫਤਿਹਗੜ੍ਹ ਸਾਹਿਬ) ਨੇ ਪਹਿਲਾ, ਵਾਹਿਦ ਅਲੀ (ਫਤਿਹਗੜ੍ਹ ਸਾਹਿਬ ) ਨੇ ਦੂਜਾ ਅਤੇ ਸੁਖਰਾਜ ਸਿੰਘ (ਹੁਸ਼ਿਆਰਪੁਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰ 19 ਲੜਕੀਆਂ ਦੇ ਟੀ 20 ਕੈਟਾਗਿਰੀ ਦੇ 400 ਮੀਟਰ ਈਵੈਂਟ ਵਿੱਚ –ਸ਼ਿਮਲਾ ਬੀਬੀ (ਬਰਨਾਲਾ) ਨੇ ਪਹਿਲਾ, ਹਰਲੀਨ ਕੌਰ (ਅੰਮ੍ਰਿਤਸਰ) ਨੇ ਦੂਜਾ ਅਤੇ ਜਾਨਵਪ੍ਰੀਤ ਕੌਰ (ਫਤਿਹਗੜ੍ਹ ਸਾਹਿਬ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
19 ਸਾਲ ਤੋਂ ਉਪਰ ਮੇਲ ਵਰਗ ਦੀ ਟੀ 20 ਕੈਟਾਗਿਰੀ ਦੇ ਲੰਮੀ ਛਾਲ ਈਵੈਂਟ ਵਿੱਚ –ਗੱਗੂ ਸਿੰਘ (ਫਰੀਦਕੋਟ) ਨੇ ਪਹਿਲਾ, ਸੁਰਿੰਦਰਪਾਲ (ਐਸ ਏ ਐਸ ਨਗਰ) ਨੇ ਦੂਜਾ ਅਤੇ ਕੁਲਵਿੰਦਰ ਸਿੰਘ (ਬਠਿੰਡਾ) ਨੇ ਤੀਜਾ ਸਥਾਨ; ਟੀ 20 ਕੈਟਾਗਿਰੀ ਦੇ 1500 ਮੀਟਰ ਈਵੈਂਟ ਵਿੱਚ – ਸੁਖਪ੍ਰੀਤ ਸਿੰਘ (ਬਰਨਾਲਾ) ਨੇ ਪਹਿਲਾ, ਨਿੱਕੀ (ਐਸ ਏ ਐਸ ਨਗਰ) ਨੇ ਦੂਜ਼ਾ ਅਤੇ ਸੁਖਪ੍ਰੀਤ ਸਿੰਘ (ਐਸ ਏ ਐਸ ਨਗਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
- Download Babushahi App
-
-