ਟ੍ਰੇਡਰਸ ਕਮਿਸ਼ਨ ਵਲੋਂ ਕੱਲ੍ਹ 11 ਅਗਸਤ ਨੂੰ ਸ਼੍ਰੀ ਹਨੁਮਾਨ ਚਾਲੀਸਾ ਪਾਠ ਕਰਵਾਇਆ ਜਾਵੇਗਾ- ਚੇਅਰਮੈਨ

ਉਦੋਵਾਲੀ
ਰੋਹਿਤ ਗੁਪਤਾ
ਬਟਾਲਾ, 10 ਅਗਸਤ
ਆਮ ਆਦਮੀ ਪਾਰਟੀ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਅੱਜ ਟ੍ਰੇਡਰ ਕਮਿਸ਼ਨ ਬਟਾਲਾ ਦੇ ਚੇਅਰਮੈਨ ਕਿਰਪਾਲ ਸਿੰਘ ਉਦੋਵਾਲੀ ਅਤੇ ਕਮਿਸ਼ਨ ਮੈਂਬਰ ਸਾਹਿਬਾਨ ਸ਼੍ਰੀ ਹਨੁਮਾਨ ਜੀ ਦੇ ਪਾਵਨ ਹਨੁਮਾਨ ਚਾਲੀਸਾ ਪਾਠ ਸਬੰਧੀ ਸਮਾਗਮ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਬਟਾਲਾ ਦੇ ਸਮੂਹ ਵਪਾਰੀ ਵਰਗ ਨੂੰ ਅਪੀਲ ਕੀਤੀ ਗਈ ਕਿ ਕੱਲ੍ਹ ਵ11 ਅਗਸਤ ਨੂੰ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਸ਼੍ਰੀ ਹਨੁਮਾਨ ਚਾਲੀਸਾ ਜੀ ਦਾ ਪਾਠ ਅਤੇ ਉਪਰੰਤ ਕਥਾ-ਕੀਰਤਨ ਕਰਵਾਇਆ ਜਾਵੇਗਾ।
ਇਹ ਧਾਰਮਿਕ ਸਮਾਗਮ ਨਹਿਰੂ ਗੇਟ, ਬਟਾਲਾ ਵਿਖੇ ਪਾਰਟੀ ਦਫ਼ਤਰ ਦੇ ਸਾਹਮਣੇ ਵਿਸ਼ਾਲ ਪੰਡਾਲ ਸਜਾ ਕੇ ਕਰਵਾਇਆ ਜਾਵੇਗਾ। ਟ੍ਰੇਡਰ ਕਮਿਸ਼ਨ ਵੱਲੋਂ ਸਮੂਹ ਵਪਾਰੀ ਭਾਈਚਾਰੇ ਦੀ ਚੜ੍ਹਦੀ ਕਲਾ, ਖੁਸ਼ਹਾਲੀ ਅਤੇ ਇਲਾਕੇ ਦੀ ਤਰੱਕੀ ਲਈ ਸ਼੍ਰੀ ਹਨੁਮਾਨ ਚਾਲੀਸਾ ਪਾਠ ਉਪਰੰਤ ਅਰਦਾਸ ਵੀ ਕੀਤੀ ਜਾਵੇਗੀ।
ਉਨ੍ਹਾਂ ਵਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਵਪਾਰੀ ਭਾਈਚਾਰੇ ਨੂੰ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।
ਇਸ ਮੌਕੇ ਟ੍ਰੇਡਰਜ ਕਮਿਸ਼ਨ ਬਟਾਲਾ ਦੇ ਮੈਂਬਰ ਰਾਹੁਲ ਅਰੋੜਾ, ਜਸਵਿੰਦਰ ਸਿੰਘ,ਦਲਜਿੰਦਰ ਸੋਨੀ ਆਦਿ ਹਾਜ਼ਰ ਸਨ।
- Download Babushahi App
-
-