ਮਹਾਰਾਸ਼ਟਰ : ਹਵਾਈ ਅੱਡੇ 'ਤੇ ਸਿਖਲਾਈ ਜਹਾਜ਼ ਦੀ ਕਰੈਸ਼-ਲੈਂਡਿੰਗ
ਪੁਣੇ (9 ਅਗਸਤ, 2026): ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਸਥਿਤ ਬਾਰਾਮਤੀ ਹਵਾਈ ਅੱਡੇ 'ਤੇ ਐਤਵਾਰ ਦੁਪਹਿਰ ਲਗਭਗ 12:35 ਵਜੇ ਇੱਕ ਨਿੱਜੀ ਕੰਪਨੀ (ਕਾਰਵਰ ਏਵੀਏਸ਼ਨ) ਦਾ ਸਿਖਲਾਈ ਜਹਾਜ਼ (ਸੇਸਨਾ 172 - VT SEX) ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਹਾਦਸਾਗ੍ਰਸਤ ਹੋ ਗਿਆ। ਖ਼ੁਸ਼ਕਿਸਮਤੀ ਨਾਲ, ਜਹਾਜ਼ ਵਿੱਚ ਸਵਾਰ ਦੋਵੇਂ ਵਿਅਕਤੀ ਬਾਲ-ਬਾਲ ਬਚ ਗਏ ਅਤੇ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ, ਜਦਕਿ ਜਹਾਜ਼ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ।
ਜ਼ਿਕਰਯੋਗ ਹੈ ਕਿ ਇਹ ਉਹੀ ਹਵਾਈ ਅੱਡਾ ਹੈ ਜਿੱਥੇ 28 ਜਨਵਰੀ ਨੂੰ ਮਹਾਰਾਸ਼ਟਰ ਦੇ ਮਰਹੂਮ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਵੀ ਹਾਦਸਾਗ੍ਰਸਤ ਹੋਇਆ ਸੀ। ਪੁਣੇ ਦੇ ਪੁਲਿਸ ਸੁਪਰਡੈਂਟ ਸੰਦੀਪ ਸਿੰਘ ਗਿੱਲ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਸੇ ਤਕਨੀਕੀ ਖਰਾਬੀ ਕਾਰਨ ਵਾਪਰਿਆ ਜਾਂ ਕੋਈ ਹੋਰ ਵਜ੍ਹਾ ਸੀ।
- Download Babushahi App
-
-