ਪੰਜਾਬ ਖੇਡ ਮੇਲਾ-2026 ਤਹਿਤ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਟੂਰਨਾਮੈਂਟ 3 ਤੋਂ 15 ਸਤੰਬਰ 2026 ਤੱਕ ਕਰਵਾਇਆ ਜਾਵੇਗਾ- ਜ਼ਿਲ੍ਹਾ ਖੇਡ ਅਫਸਰ ਗੁਰਦਾਸਪੁਰ
ਖੇਡ ਮੇਲੇ ਵਿੱਚ ਅੰਡਰ 14 ਤੋਂ 70 ਸਾਲ ਤੱਕ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ
ਰੋਹਿਤ ਗੁਪਤਾ
ਗੁਰਦਾਸਪੁਰ,10 ਅਗਸਤ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉੱਤੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ਪੰਜਾਬ ਖੇਡ ਮੇਲਾ-2026
ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਅੰਡਰ 14 ਤੋਂ 70 ਸਾਲ ਤੱਕ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਬਲਾਕ ਤੋਂ ਸੂਬਾ ਪੱਧਰ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦੀ ਸ਼ੁਰੂਆਤ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਵਾਲੇ ਦਿਨ ਹੋਵੇਗੀ ਜਿਸ ਦਿਨ ਸਾਡਾ ਕੌਮੀ ਖੇਡ ਦਿਵਸ ਵੀ ਹੁੰਦਾ ਹੈ। ਇਹ ਖੇਡ ਮੇਲਾ ਦੋ ਤੋਂ ਤਿੰਨ ਮਹੀਨੇ ਤੱਕ ਚੱਲੇਗਾ।
ਇਸ ਖੇਡ ਮੇਲੇ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿਤਿਆ ਉੱਪਲ ਵੱਲੋਂ ਪੰਜਾਬ ਖੇਡ ਮੇਲੇ 2026 ਅਧੀਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ।
ਅੱਜ ਜ਼ਿਲ੍ਹਾ ਖੇਡ ਅਫਸਰ ਗੁਰਦਾਸਪੁਰ ਸਿਮਰਨਜੀਤ ਸਿੰਘ ਵਲੋਂ ਖੇਡ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਟੂਰਨਾਮੈਂਟ 3 ਸਤੰਬਰ 2026 ਤੋਂ 15 ਸਤੰਬਰ 2026 ਤੱਕ ਕਰਵਾਏ ਜਾ ਰਹੇ ਹਨ। ਖੇਡ ਮੇਲਿਆਂ ਵਿੱਚ 9 ਉਮਰ ਵਰਗ ਸ਼ਾਮਲ ਕੀਤੇ ਗਏ ਹਨ। ਉਮਰ ਵਰਗ ਅੰਡਰ-14, ਅੰਡਰ -17, ਅੰਡਰ-21, ਅੰਡਰ-21-30, ਅੰਡਰ- 31-40, ਅੰਡਰ- 41-50 , ਅੰਡਰ-51-60, ਅੰਡਰ- 61-70, ਅੰਡਰ-70 ਤੋਂ ਉਪਰ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਬਲਾਕ ਗੁਰਦਾਸਪੁਰ ਦਾ ਵੈਨਿਊ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ
ਸਟੇਡੀਅਮ, ਸਰਕਾਰੀ ਕਾਲਜ,ਗੁਰਦਾਸਪੁਰ ਹੋਵੇਗਾ। ਜਿਸ ਦੇ ਇੰਚਾਰਜ਼ ਜਗਤਾਰ ਸਿੰਘ , ਜੂਡੋ ਕੋਚ-94633-66718 ਹੋਣਗੇ।
ਇਸੇ ਤਰ੍ਹਾਂ ਬਲਾਕ ਬਟਾਲਾ ਦਾ ਵੈਨਿਊ ਆਈ.ਟੀ.ਆਈ. ਬਟਾਲਾ ਹੋਵੇਗਾ ਅਤੇ ਜਿਸ ਦੇ ਇਂਚਾਰਜ਼ ਸੈਮੁਅਲ ਮਸੀਹ (ਫੁੱਟਬਾਲ ਕੋਚ) ਮੋ: 82888-07576 ਹੋਣਗੇ। ਬਲਾਕ ਫਤਿਹਗੜ੍ਹ ਚੂੜੀਆ ਦਾ ਵੈਨਿਊ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਲਾ ਅਫਗਾਨਾ ਹੋਵੇਗਾ ਅਤੇ ਜਿਸ ਦੇ ਇੰਚਾਰਜ਼ ਹਰਦੇਵ ਸਿੰਘ (ਫੁੱਟਬਾਲ ਕੋਚ) 78886-02166 ਹੋਣਗੇ।
ਇਸੇ ਤਰ੍ਹਾਂ ਬਲਾਕ ਦੀਨਾਨਗਰ ਦਾ ਵੈਨਿਊ ਸਰਕਾਰੀ ਸ.ਸ. ਸਕੂਲ (ਲੜਕੀਆਂ), ਅਤੇ ਐਸ.ਐਸ.ਐਮ ਕਾਲਜ, ਦੀਨਾਨਗਰ ਹੋਵੇਗਾ। ਜਿਸ ਦੇ ਇੰਚਾਰਜ਼ ਅਕਾਸ਼ ਵਰਮਾ ( ਕੁਸ਼ਤੀ ਕੋਚ) 78883-39332 ਹੋਣਗੇ।
ਬਲਾਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦਾ ਵੈਨਿਊ ਬਾਬਾ ਨਾਮਦੇਵ ਜੀ ਖੇਡ ਸਟੇਡੀਅਮ ਘੁਮਾਣ ਹੋਵੇਗਾ। ਜਿਸ ਦੇ ਇੰਚਾਰਜ਼ ਹਰਦੇਵ ਸਿਂਘ (ਫੁੱਟਬਾਲ ਕੋਚ) ਮੋ: 78886-02166 ਹੋਣਗੇ। ਬਲਾਕ ਡੇਰਾ ਬਾਬਾ ਨਾਨਕ ਦਾ ਵੈਨਿਊ ਸ਼ਹੀਦ ਭਗਤ ਸਿੰਘ ਸਟੇਡੀਅਮ, ਡੇਰਾ ਬਾਬਾ ਨਾਨਕ ਹੋਵੇਗਾ ਅਤੇ ਜਿਸ ਦੇ ਇੰਚਾਰਜ਼ ਕੁਲਵਿੰਦਰ ਸਿੰਘ (ਹਾਕੀ ਕੋਚ) ਮੋ: 78892-62602 ਹੋਣਗੇ।
ਇਸੇ ਤਰ੍ਹਾਂ ਧਾਰੀਵਾਲ ਬਲਾਕ ਦਾ ਵੈਨਿਊ ਹਾਕੀ ਕੋਚਿੰਗ ਸੈਂਟਰ, ਘੁਮਣ ਕਲਾਂ ਹੋਵੇਗਾ। ਜਿਸ ਦੇ ਇੰਚਾਰਜ਼ ਕੁਲਵਿੰਦਰ ਸਿੰਘ (ਹਾਕੀ ਕੋਚ) 78892-62602 ਹੋਣਗੇ। ਬਲਾਕ ਕਾਦੀਆਂ ਦਾ ਵੈਨਿਊ ਬਾਬਾ ਰਾਮ ਥੰਮਣ ਯਾਦਗਰੀ ਸਟੇਡੀਅਮ ਖੁਜਾਲਾ ਹੋਵੇਗਾ ਅਤੇ ਜਿਸ ਦੇ ਇੰਚਾਰਜ਼ ਪਰਮਜੀਤ ਕੌਰ (ਐਥਲੈਟਿਕਸ ਕੋਚ) 87279-73629
ਹੋਣਗੇ। ਬਲਾਕ ਕਲਾਨੌਰ ਦਾ ਵੈਨਿਊ ਸ਼ਹੀਦ ਭਗਤ ਸਿੰਘ ਸਟੇਡੀਅਮ, ਕਲਾਨੌਰ ਹੋਵੇਗਾ ਅਤੇ ਜਿਸ ਦੇ ਇੰਚਾਰਜ਼ ਰਵੀ ਕੁਮਾਰ (ਜੂਡੋ ਕੋਚ) 98556-77471 ਹੋਣਗੇ।
ਇਸੇ ਤਰ੍ਹਾਂ ਬਲਾਕ ਦੋਰਾਂਗਲਾ ਦਾ ਵੈਨਿਊ ਸਰਕਾਰੀ ਸ.ਸ ਸਕੂਲ, ਝਬਕਰਾਂ ਅਤੇ ਨਵੋਦਿਆ ਸਕੂਲ, ਦਬੂੜੀ ਹੋਵੇਗਾ। ਜਿਸ ਦੇ ਇੰਚਾਰਜ਼ ਰਾਕੇਸ਼ ਕੁਮਾਰ (ਬੈਡਮਿੰਟਨ ਕੋਚ) 98553-69322 ਹੋਣਗੇ। ਬਲਾਕ ਕਾਹਨੂੰਵਾਨ ਦਾ ਵੈਨਿਊ ਗ੍ਰਾਮ ਪੰਚਾਇਤ, ਪਿੰਡ ਸਠਿਆਲੀ ਹੋਵੇਗ। ਜਿਸ ਦੇ ਇੰਚਾਰਜ਼ ਕੋਮਲ ਵਰਮਾ (ਜਿਮਨਾਸਟਿਕ ਕੋਚ) ਮੋਬਾਇਲ ਨੰਬਰ 99887-30666 ਹੋਣਗੇ।
- Download Babushahi App
-
-