CM ਮਾਨ ਦੀ ਆਮਦ ਦੇ ਮੱਦੇਨਜ਼ਰ ਜਲੰਧਰ 'ਚ "ਨੋ ਫਲਾਈ ਜ਼ੋਨ" ਸਬੰਧੀ ਹੁਕਮ ਜਾਰੀ
ਜਲੰਧਰ, 8 ਅਗਸਤ : ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦੇ ਨੀਂਹ ਪੱਥਰ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਿੰਡ ਬੱਲਾਂ ਵਿਖੇ ਲੈਂਡਿੰਗ ਪੁਆਇੰਟ ਦੇ ਆਲੇ-ਦੁਆਲੇ, ਬੱਲਾਂ ਤੋਂ ਪਿੰਡ ਨੌਗੱਜਾ ਤੱਕ ਦੇ ਰੂਟ ਅਤੇ ਪਿੰਡ ਨੌਗੱਜਾ, ਜ਼ਿਲ੍ਹਾ ਜਲੰਧਰ ਵਿਖੇ ਸਮਾਗਮ ਵਾਲਾ ਸਥਾਨ ਮਿਤੀ 09.08.2026 ਨੂੰ ਨੋ ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਅਤੇ ਕੋਈ ਵੀ ਵਿਅਕਤੀ ਸਮਰੱਥ ਅਧਿਕਾਰੀ ਦੀ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਉਕਤ ਖੇਤਰ ਵਿੱਚ ਕੋਈ ਵੀ ਡਰੋਨ, ਯੂ.ਏ.ਵੀ., ਗਲਾਈਡਰ, ਰਿਮੋਟ ਨਾਲ ਚੱਲਣ ਵਾਲੇ ਏਅਰਕਰਾਫ਼ਟ ਜਾਂ ਹੋਰ ਮਾਨਵ ਰਹਿਤ/ਉਡਣ ਵਾਲੀ ਵਸਤੂ ਨਹੀਂ ਉਡਾਏਗਾ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਅਤੇ ਦੱਸੀ ਗਈ ਮਿਆਦ ਤੱਕ ਲਾਗੂ ਰਹੇਗਾ।
- Download Babushahi App
-
-