ਗੁਰਦਾਸਪੁਰ : ਅੱਧੀ ਰਾਤ ਨੂੰ ਸ਼ੁਰੂ ਹੋਈ ਮੁਸਲਾਦਾਰ ਬਾਰਿਸ਼ ਨੇ ਸੜਕਾਂ ਤੇ ਗਲੀਆਂ ਵਿੱਚ ਕੀਤਾ ਜਲ ਥਲ
ਕਈ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਵੀ ਵੜਿਆ ਪਾਣੀ
ਰੋਹਿਤ ਗੁਪਤਾ/ ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 6 ਜੁਲਾਈ, 2026
ਸ਼ਹਿਰ ਵਿੱਚ ਅੱਧੀ ਰਾਤ ਤੋਂ ਸ਼ੁਰੂ ਹੋਈ ਤੇਜ਼ ਬਾਰਿਸ਼ ਨਾਲ ਜਿੱਥੇ ਕੁਝ ਦਿਨਾਂ ਤੋਂ ਪੈ ਰਹੀ ਪਰੇਸ਼ਾਨ ਕਰਨ ਵਾਲੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਅਤੇ ਤਾਪਮਾਨ ਵਿੱਚ ਵੱਡੀ ਗਿਰਾਵਟ ਮਹਿਸੂਸ ਕੀਤੀ ਜਾਏਗੀ ਉੱਥੇ ਹੀ ਕੁਝ ਲੋਕਾਂ ਲਈ ਵੀ ਇਹ ਬਾਰਿਸ਼ ਪਰੇਸ਼ਾਨੀ ਲੈ ਕੇ ਵੀ ਆਈ ਹੈ । ਸੜਕਾਂ ਤੇ ਗਲੀਆਂ ਵਿੱਚ ਹੀ ਜਲ ਥੱਲ ਇੱਕ ਕਰ ਦਿੱਤਾ। ਸ਼ਹਿਰ ਦੀ ਅਲਕ ਪਗ ਸਾਰੀਆਂ ਸੜਕਾਂ ਤੇ ਗਲੀਆਂ ਵਿੱਚ ਪਾਣੀ ਭਰ ਗਿਆ । ਗੀਤਾ ਭਵਨ ਰੋਡ , ਹਨੁਮਾਨ ਚੌਕ, ਸਦਰ ਬਾਜ਼ਾਰ, ਸੰਗਲਪੁਰਾ ਰੋਡ, ਤਿਬੜੀ ਰੋਡ, ਜੇਲ ਰੋਡ , ਕਾਲਜ ਰੋਡ ਜਿਹੀਆਂ ਮੁਖ ਸੜਕਾਂ ਤੇ ਪਾਣੀ ਭਰ ਗਿਆ ਉੱਥੇ ਹੀ ਕੁਝ ਨੀਵਿਆਂ ਮੁਹੱਲਿਆਂ ਵਿੱਚ ਵੀ ਪਾਣੀ ਭਰਿਆ ਹੋਇਆ ਹੈ ਪਰ ਸਭ ਤੋਂ ਜਿਆਦਾ ਪਰੇਸ਼ਾਨੀ ਨੀ ਮੈਂ ਇਲਾਕਿਆਂ ਵਿੱਚ ਸਥਿਤ ਕੁਝ ਘਰਾਂ ਦੇ ਵਾਸੀਆਂ ਨੂੰ ਆਈ ਹੈ । ਕਾਦਰੀ ਮੁਹੱਲਾ ,ਇਸਲਾਮਾਬਾਦ ਮੁਹੱਲਾ, ਸੈਕਟਰੀ ਮੁਹਲਾ ਜਿਹੇ ਨੀਵੇਂ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਅਤੇ ਕਾਫੀ ਸਾਰਾ ਸਮਾਨ ਅਤੇ ਰਾਸ਼ਨ ਖਰਾਬ ਹੋਣ ਦੀ ਵੀ ਖਬਰ ਹੈ । ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਬਰਸਾਤੀ ਸੀਜ਼ਨ ਨੂੰ ਦੇਖਦੇ ਹੋਏ ਇਸ ਸਾਲ ਹਜੇ ਤੱਕ ਨਿਕਾਸੀ ਨਾਲੇ ਦੀ ਸਫਾਈ ਵੀ ਨਹੀਂ ਕਰਵਾਈ ਗਈ ਜਿਸ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਵੀ ਤੇਜ਼ੀ ਨਾਲ ਨਹੀਂ ਹੋ ਪਾ ਰਹੀ ।
- Download Babushahi App
-
-