ਚੰਡੀਗੜ੍ਹ: ਦੋ ਮੰਜ਼ਿਲਾ ਇਮਾਰਤ ਢਹਿਣ ਨਾਲ ਦੋ ਦੀ ਮੌਤ, ਪੰਜ ਜ਼ਖ਼ਮੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 5 ਜੁਲਾਈ, 2026: ਚੰਡੀਗੜ੍ਹ ਦੇ ਇੰਡਸਟਰੀ ਏਰੀਆ ਫੇਜ਼ 2 ਵਿਚ ਇਕ ਦੋ ਮੰਜ਼ਿਲਾ ਇਮਾਰਤ ਢਹਿਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਪੰਜ ਹੋਰ ਜ਼ਖ਼ਮੀ ਹੋ ਗਏ। ਘਟਨਾ ਵਾਪਰਨ ਵੇਲੇ ਇਮਾਰਤ ਦੀ ਰੈਨੋਵੇਸ਼ਨ ਚਲ ਰਹੀ ਸੀ।
ਮ੍ਰਿਤਕਾਂ ਦੀ ਪਛਾਣ ਯੂ ਪੀ ਵਿਚ ਮੇਰਠ ਦੇ ਰਹਿਣ ਵਾਲੇ ਤਰੁਣ ਜੈਨ ਤੇ ਤਰੁਣ ਕੌਸ਼ਿਕ ਵਜੋਂ ਹੋਈ ਹੈ ਜਿਹਨਾਂ ਦੀ ਮੌਤ ਹਸਪਤਾਲ ਵਿਚ ਇਲਾਜ ਦੌਰਾਨ ਹੋਈ ਜਦੋਂ ਕਿ ਜ਼ਖ਼ਮੀਆਂ ਦੀ ਪਛਾਣ ਉਮੇਸ਼, ਕੁਲਦੀਪ, ਕੁਲਵੀਰ, ਅਜੀਤ ਤੇ ਰਾਹੁਲ ਵਜੋਂ ਹੋਈ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
- Download Babushahi App
-
-