ਜਲਵੇੜਾ ਨਿਵਾਸੀਆਂ ਨਾਲ ਵਿਚਾਰ ਚਰਚਾ ਕਰਨ ਸਮੇਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਸਾਥੀ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 5 ਜੁਲਾਈ 2026 : ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪੈਸੇ ਭੇਜਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਨਹੀਂ ਥੱਕ ਰਹੇ ਜਲਵੇੜਾ ਨਿਵਾਸੀਆਂ ਵੱਲੋਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸਟੇਟ ਸਪੋਕਸਪਰਸਨ ਰਾਹੀਂ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੂੰ ਧੰਨਵਾਦ ਆਖਿਆ ਜਿਨਾ ਵੱਲੋਂ ਪੰਜਾਬ ਦੀਆਂ 18ਸਾਲ ਤੋਂ ਉੱਪਰ ਦੀਆਂ ਬੀਬੀਆਂ ਨਾਲ 2022 ਦੀਆਂ ਚੋਣਾਂ ਤੋਂ ਪਹਿਲਾਂ ਇਸ ਬਾਰੇ ਗਰੰਟੀ ਦਿੱਤੀ ਗਈ ਸੀ ਅਤੇ ਹੁਣ ਪੂਰੀ ਕਰਕੇ ਆਪਣਾ ਵਾਅਦਾ ਨਿਭਾਇਆ ਗਿਆ ਹੈ , ਇਸ ਧੰਨਵਾਦੀ ਸਮਾਗਮ ਵਿੱਚ ਬੋਲਦਿਆਂ ਚੇਅਰਮੈਨ ਢਿੱਲੋਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਦਿੱਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ
ਸਰਕਾਰ ਵੱਲੋਂ ਬਹੂਤ ਉਹ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ ਜੋ ਆਮ ਆਦਮੀ ਪਾਰਟੀ ਵੱਲੋਂ ਆਖੀਆਂ ਵੀ ਨਹੀਂ ਸਨ ਜਿਵੇਂ ਅਠਾਰਾਂ ਤੋਂ ਵੱਧ ਟੋਲ ਟੈਕਸ ਬੈਰੀਅਰ ਬੰਦ, ਸੜਕ ਸੁਰੱਖਿਆ ਫੋਰਸ,ਜਿਮੀਂਦਾਰਾਂ ਲਈ ਨਹਿਰੀ ਪਾਣੀ,ਦਿਨ ਵਿਚ ਮੋਟਰਾਂ ਬਿਜਲੀ ਸਪਲਾਈ, ਰਸੋਈ ਕਿੱਟ ਯੋਜਨਾ ਆਦਿ ਅਜਿਹੇ ਕਦਮ ਚੁੱਕੇ ਗਏ ਜੋ ਆਮ ਲੋਕਾਂ ਲਈ ਅਤਿ ਜਰੂਰੀ ਸਨ , ਇਸ ਮੌਕੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ ਨੇ ਵੀ ਵਿਚਾਰ ਪ੍ਰਗਟ ਕੀਤੇ , ਪਿੰਡ ਜਲਵੇੜਾ ਨਿਵਾਸੀਆਂ ਨਰਿੰਦਰਜੀਤ ਕੌਰ ਖਾਲਸਾ,ਕਰਮਜੀਤ ਕੌਰ, ਜਸਵਿੰਦਰ ਕੌਰ, ਰਾਜਵਿੰਦਰ ਕੌਰ, ਸੁਰਜੀਤ ਕੌਰ, ਜਸਪਾਲ ਕੌਰ, ਕੁਲਦੀਪ ਕੌਰ, ਰਾਣੀ, ਦਲਜੀਤ ਕੌਰ ਅਤੇ ਸਿਮਰਨਜੋਤ ਸਿੰਘ ਹਰਿੰਦਰ ਸਿੰਘ ਮਾਨ, ਕਰਮ ਸਿੰਘ, ਕਾਕਾ ਸਿੰਘ, ਜੰਗਾ ਚੌਧਰੀ ਮਾਸਟਰ ਜੀ ਵੱਲੋਂ ਪੰਜਾਬ ਸਰਕਾਰ ਨੂੰ ਭ੍ਰਿਸ਼ਟ ਅਫ਼ਸਰ ਤੇ ਭ੍ਰਿਸ਼ਟ ਆਗੂਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਅਪੀਲ ਕਰਦਿਆਂ ਬੇਨਤੀ ਕੀਤੀ ਕਿ ਸਰਕਾਰ ਅਗਲੀ ਟਰਮ ਵਿੱਚ ਇਮਾਨਦਾਰ ਸਿਆਸਤਦਾਨ ਲੋਕਾਂ ਨੂੰ ਅੱਗੇ ਲਿਆਉਣ ਲਈ ਉਪਰਾਲੇ ਕਰੇ
- Download Babushahi App
-
-