ਪੰਜਾਬ ਕਾਂਗਰਸ 'ਚ ਵੱਡਾ ਧਮਾਕਾ: ਰਾਹੁਲ ਗਾਂਧੀ ਨੂੰ ਮੁਹੰਮਦ ਮੁਸਤਫ਼ਾ ਨੇ ਲਿਖੀ ਖੁੱਲ੍ਹੀ ਚਿੱਠੀ, 'ਰਾਜਾ' ਨੂੰ ਤੁਰੰਤ ਅਸਤੀਫਾ ਦੇਣ ਅਤੇ ਹਾਈਕਮਾਂਡ ਨੂੰ ਸਖ਼ਤੀ ਵਰਤਣ ਦੀ ਸਲਾਹ
ਚੰਡੀਗੜ੍ਹ, 5 ਜੁਲਾਈ 2026- ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਮੋਰਿੰਡਾ ਵਿੱਚ ਹੋਈਆਂ ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫ਼ਾ ਨੇ ਕਾਂਗਰਸ ਹਾਈਕਮਾਂਡ (Top Brass) ਨੂੰ ਇੱਕ ਬੇਹੱਦ ਤਿੱਖੀ ਅਤੇ ਖੁੱਲ੍ਹੀ ਚਿੱਠੀ (Open Letter) ਲਿਖੀ ਗਈ ਹੈ। ਮੁਹੰਮਦ ਮੁਸਤਫ਼ਾ ਨੇ ਪੰਜਾਬ ਕਾਂਗਰਸ ਦੇ ਪਿਛਲੇ 6 ਮਹੀਨਿਆਂ ਦੇ ਘਟਨਾਕ੍ਰਮ ਨੂੰ 'ਥੀਏਟਰ ਆਫ਼ ਦਾ ਐਬਸਰਡ' (ਮਜ਼ਾਕ) ਕਰਾਰ ਦਿੱਤਾ ਹੈ।
ਮੁਹੰਮਦ ਮੁਸਤਫ਼ਾ ਨੇ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਰਿੰਡਾ ਵਿੱਚ ਜੋ ਕੁਝ ਵੀ ਹੋਇਆ, ਉਹ ਪਾਰਟੀ ਹਾਈਕਮਾਂਡ ਦੀ ਫੈਸਲੇ ਨਾ ਲੈ ਸਕਣ ਦੀ ਕਮਜ਼ੋਰੀ ਕਾਰਨ ਹੋਇਆ ਹੈ। ਕੁਝ ਅਜਿਹੇ ਅਨਸਰ, ਜੋ 2012 ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਜਿਨ੍ਹਾਂ ਨੂੰ ਕਾਂਗਰਸ ਨੇ ਸਭ ਕੁਝ ਦਿੱਤਾ, ਉਹ ਅੱਜ ਪਾਰਟੀ ਨੂੰ ਹੀ ਅੱਖਾਂ ਦਿਖਾ ਰਹੇ ਹਨ। ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਦੀ ਮਾਨਸਿਕਤਾ 'ਚ ਬਹਾਦਰੀ ਅਤੇ ਦ੍ਰਿੜਤਾ ਨੂੰ ਪਸੰਦ ਕੀਤਾ ਜਾਂਦਾ ਹੈ, ਜਦਕਿ ਢਿੱਲ-ਮੱਠ ਨੂੰ ਨਕਾਰਿਆ ਜਾਂਦਾ ਹੈ।
ਚਿੱਠੀ ਵਿੱਚ ਪੰਜਾਬ ਕਾਂਗਰਸ ਦੇ ਮੌਜੂਦਾ ਜਥੇਬੰਦਕ ਢਾਂਚੇ 'ਤੇ ਸਿੱਧਾ ਹਮਲਾ ਕਰਦਿਆਂ ਮੁਹੰਮਦ ਮੁਸਤਫ਼ਾ ਨੇ ਕਿਹਾ ਗਿਆ ਹੈ ਕਿ 'ਰਾਜਾ' (ਅਮਰਿੰਦਰ ਸਿੰਘ ਰਾਜਾ ਵੜਿੰਗ) ਨੇ ਆਪਣੀ ਨਾਸਮਝੀ ਅਤੇ ਆਪਣੇ ਮੁੱਖ ਸਲਾਹਕਾਰ ਸੰਦੀਪ ਸੰਧੂ ਦੀਆਂ ਚਾਲਾਂ ਕਾਰਨ ਸੂਬੇ ਦੀ ਲੀਡਰਸ਼ਿਪ ਦੇ ਇੱਕ ਵੱਡੇ ਹਿੱਸੇ ਨੂੰ ਆਪਣੇ ਤੋਂ ਦੂਰ ਕਰ ਲਿਆ ਹੈ। ਮੁਸਤਫ਼ਾ ਅਨੁਸਾਰ, ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨ ਲਈ 'ਰਾਜਾ' ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਅਗਲਾ ਫੈਸਲਾ ਹਾਈਕਮਾਂਡ 'ਤੇ ਛੱਡਣਾ ਚਾਹੀਦਾ ਹੈ।
ਪੱਤਰ ਵਿੱਚ ਹਾਈਕਮਾਂਡ ਨੂੰ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਨਵਾਂ ਪੀ.ਸੀ.ਸੀ. (PCC) ਚੀਫ਼ ਚੁਣਨਾ ਹੈ, ਤਾਂ ਉਹ ਸਿਰਫ਼ ਯੋਗਤਾ ਦੇ ਅਧਾਰ 'ਤੇ ਚੁਣਿਆ ਜਾਵੇ, ਨਾ ਕਿ ਕਿਸੇ ਨੂੰ ਖੁਸ਼ ਕਰਨ ਲਈ। ਪੰਜਾਬ ਨੂੰ ਇੱਕ ਅਜਿਹੇ ਆਗੂ ਦੀ ਲੋੜ ਹੈ ਜੋ ਮੌਜੂਦਾ ਸਰਕਾਰ ਦੇ ਸਾਹਮਣੇ ਅੱਖਾਂ ਵਿੱਚ ਅੱਖਾਂ ਪਾ ਕੇ ਖੜ੍ਹ ਸਕੇ। ਚਾਪਲੂਸਾਂ ਦੀ ਬਜਾਏ, ਕਿਸੇ ਵੀ ਮੁੱਖ ਭਾਈਚਾਰੇ ਦੇ ਬੇਦਾਗ਼ ਅਤੇ ਮਜ਼ਬੂਤ ਅਕਸ ਵਾਲੇ ਆਗੂ ਨੂੰ ਕਮਾਨ ਸੌਂਪੀ ਜਾਵੇ।
ਚਿੱਠੀ ਵਿੱਚ ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ਮੋਰਿੰਡਾ ਦੀ ਘਟਨਾ ਸਿਰਫ਼ ਇੱਕ ਸ਼ੁਰੂਆਤ ਹੈ। ਜੇਕਰ ਹੁਣੇ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ 2027 ਦੀਆਂ ਚੋਣਾਂ ਲਈ 'ਮੁੱਖ ਮੰਤਰੀ ਦੇ ਚਿਹਰੇ' (CM Face) ਦੀ ਮੰਗ ਨੂੰ ਲੈ ਕੇ ਹਾਈਕਮਾਂਡ ਸਿਰ ਬੰਦੂਕ ਰੱਖਣ ਵਰਗਾ ਇੱਕ ਹੋਰ ਡਰਾਮਾ ਰਚਿਆ ਜਾਵੇਗਾ।
ਚਿੱਠੀ ਦੇ ਅੰਤ ਵਿੱਚ ਰਾਹੁਲ ਗਾਂਧੀ ਨੂੰ ਸੰਬੋਧਨ ਕਰਦਿਆਂ ਮੁਹੰਮਦ ਮੁਸਤਫ਼ਾ ਨੇ ਕਿਹਾ ਹੈ, "ਡਰੋ ਮਤ, ਸਹੀ ਫੈਸਲਾ ਲਓ ਅਤੇ ਫਿਰ ਡੰਡਾ ਚਲਾਓ।" ਪਾਰਟੀ ਨੂੰ ਬਚਾਉਣ ਲਈ ਹੁਣ ਐਕਸ਼ਨ ਲੈਣ ਦਾ ਸਮਾਂ ਆ ਗਿਆ ਹੈ, ਕਿਉਂਕਿ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ।
- Download Babushahi App
-
-