ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾਃ- ਅਸ਼ੋਕ ਭਾਨ
Ravi Jakhu
ਸੰਗਰੂਰ 31 ਅਗਸਤ 2026 ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਅਸ਼ੋਕ ਭਾਨ ਨੂੰ ਪ੍ਰਸਿੱਧ ਸੁਤੰਤਰਤਾ ਸੈਨਾਨੀ ਕਾਮਰੇਡ ਜਗਦੀਸ਼ ਚੰਦਰ ਜੀ ਦੀ ਸਵੈਜੀਵਨੀ ਤੇ ਆਧਾਰਿਤ ' ਹਿੰਦੁਸਤਾਨ ਦੀ ਜੰਗੇ ਆਜ਼ਾਦੀ ਵਿੱਚ ਆਜ਼ਾਦ ਪਾਰਟੀ ਪੰਜਾਬ ਦੇ ਗੁਮਨਾਮ ਦੇਸ਼ਭਗਤਾਂ ਦੇ ਸੰਘਰਸ਼ ਦੀ ਦਾਸਤਾਨ ' ਪੁਸਤਕ ਦੇ ਪੰਜਾਬੀ ਅਤੇ ਹਿੰਦੀ ਅਨੁਵਾਦ ਦੀਆਂ ਕਾਪੀਆਂ ਆਦਰ ਸਹਿਤ ਭੇਂਟ ਕਰਕੇ ਸਨਮਾਨਿਤ ਕਰਦੇ ਹੋਏ ਕਾਮਰੇਡ ਜਗਦੀਸ਼ ਚੰਦਰ ਜੀ ਦੇ ਵੱਡੇ ਸਪੁੱਤਰ ਵਿਜੇ ਕੁਮਾਰ ਵਰਮਾ ਅਤੇ ਛੋਟੇ ਸਪੁੱਤਰ ਨਾਵਲਕਾਰ ਤੇ ਕਹਾਣੀਕਾਰ ਬਲਰਾਜ ਉਬਰਾਏ ਬਾਜ਼ੀ ਇਸ ਮੌਕੇ ਅਸ਼ੋਕ ਭਾਨ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਕਰਨ ਵਾਲੇ ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਇਸ ਮੌਕੇ ਅਕਸ਼ੇ ਭਾਨ ਸੀਨੀਅਰ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਮੋਹਿਤ ਵਰਮਾ ਐਡਵੋਕੇਟ ਸੰਗਰੂਰ ਵੀ ਮੌਜੂਦ ਸਨ
- Download Babushahi App
-
-