ਪਰਮਿੰਦਰ ਝੋਟੇ ਦਾ ਅੰਤਿਮ ਸਸਕਾਰ ਅੱਜ 8 ਨਵੰਬਰ ਨੂੰ: PGI ਤੋਂ ਮਾਨਸਾ ਪਹੁੰਚੀ ਦੇਹ
ਬਾਬੂਸ਼ਾਹੀ ਬਿਊਰੋ
ਮਾਨਸਾ, 8 ਨਵੰਬਰ, 2026: ਪਰਮਿੰਦਰ ਝੋਟਾ ਦਾ ਅੰਤਿਮ ਸਸਕਾਰ ਘਟਨਾ ਦੇ 26 ਦਿਨਾਂ ਬਾਅਦ ਅੱਜ ਦੀਵਾਲੀ ਵਾਲੇ ਦਿਨ ਮਾਨਸਾ ਦੇ ਚਕੇਰੀਆ ਰੋਡ ਸਥਿਤ ਉਨ੍ਹਾਂ ਦੇ ਜੱਦੀ ਖੇਤ ਵਿੱਚ ਕੀਤਾ ਜਾਵੇਗਾ। ਲੰਬੇ ਸਮੇਂ ਤੋਂ ਫ੍ਰੀਜ਼ਰ ਵਿੱਚ ਰੱਖੇ ਹੋਣ ਕਾਰਨ ਦੇਹ ਸਖ਼ਤ ਹੋਣ ਕਰਕੇ ਸ਼ਨੀਵਾਰ ਨੂੰ ਚੰਡੀਗੜ੍ਹ PGI ਵਿਖੇ ਡਾਕਟਰਾਂ ਦੇ ਵਿਸ਼ੇਸ਼ ਬੋਰਡ, ਸੀਬੀਆਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਪੂਰਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਸੰਸਕਾਰ ਤੋਂ ਪਹਿਲਾਂ ਲਾਸ਼ ਨੂੰ ਜੱਦੀ ਘਰ ਅਤੇ ਧਰਨਾ ਸਥਾਨ 'ਤੇ ਸ਼ਰਧਾਂਜਲੀ ਲਈ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਫੁੱਲਾਂ ਨਾਲ ਸਜਾਈ ਟਰੈਕਟਰ-ਟਰਾਲੀ ਰਾਹੀਂ ਸ਼ਹਿਰ ਵਿੱਚੋਂ ਆਖਰੀ ਯਾਤਰਾ ਕੱਢਦੇ ਹੋਏ ਦੁਪਹਿਰ 1 ਵਜੇ ਦੇ ਕਰੀਬ ਖੇਤਾਂ 'ਚ ਚਿਤਾ ਨੂੰ ਅਗਨੀ ਦਿੱਤੀ ਜਾਵੇਗੀ।
- Download Babushahi App
-
-