ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੀ ਹੋਈ ਚੋਣ
ਮਨਜਿੰਦਰ ਸਿੰਘ ਮਨੀ ਲਾਡਲ ਚੇਅਰਮੈਨ, ਅਮਰਜੀਤ ਸਿੰਘ ਪੰਜੋਲੀ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਲੌਂਗੀਆ ਜਨਰਲ ਸਕੱਤਰ ਚੁਣੇ
ਮਨਪ੍ਰੀਤ ਸਿੰਘ
ਰੂਪਨਗਰ, 10 ਅਗਸਤ
ਯੂਥ ਕਲੱਬਾਂ ਦੀ ਸਿਰਮੌਰ ਸੰਸਥਾ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੀ ਚੋਣ ਅੱਜ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਹੋਈ। ਸਟੇਟ ਯੂਥ ਐਵਾਰਡੀ ਗੁਰਬਚਨ ਸਿੰਘ ਸੋਢੀ ਦੀ ਅਗਵਾਈ ਹੇਠ ਹੋਈ ਇਸ ਚੋਣ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਯੂਥ ਕਲੱਬਾਂ ਦੇ ਮੈਂਬਰਾਂ ਨੇ ਭਾਗ ਲਿਆ।
ਚੋਣ ਤੋਂ ਪਹਿਲਾਂ ਪਿਛਲੀ ਕਮੇਟੀ ਵੱਲੋਂ ਸੰਸਥਾ ਦੀਆਂ ਗਤੀਵਿਧੀਆਂ ਅਤੇ ਕਾਰਗੁਜ਼ਾਰੀ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਜ਼ਿਲ੍ਹੇ ਦੇ ਯੂਥ ਕਲੱਬਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਨੌਜਵਾਨਾਂ ਨਾਲ ਸਬੰਧਤ ਮੁੱਦਿਆਂ ’ਤੇ ਡੂੰਘੀ ਵਿਚਾਰ-ਚਰਚਾ ਕੀਤੀ। ਯੂਥ ਕਲੱਬਾਂ ਨਾਲ ਸਬੰਧਤ ਯੂਥ ਸਰਵਿਸਿਜ਼ ਵਿਭਾਗ ਪੰਜਾਬ ਅਤੇ ਨਹਿਰੂ ਯੁਵਾ ਕੇਂਦਰ ਦੀ ਭੂਮਿਕਾ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਯੂਥ ਕਲੱਬਾਂ ਅਤੇ ਨੌਜਵਾਨਾਂ ਨਾਲ ਸਬੰਧਤ ਵਿਭਾਗਾਂ ਨੂੰ ਹੋਰ ਗਤੀਸ਼ੀਲ ਕੀਤਾ ਜਾਵੇ ਅਤੇ ਨੌਜਵਾਨਾਂ ਲਈ ਠੋਸ ਤੇ ਰਚਨਾਤਮਕ ਗਤੀਵਿਧੀਆਂ ਚਲਾਈਆਂ ਜਾਣ। ਉਨ੍ਹਾਂ ਕਿਹਾ ਕਿ ਯੂਥ ਕਲੱਬਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ, ਤਾਂ ਜੋ ਇਹ ਸੰਸਥਾਵਾਂ ਨਿਰੋਲ ਸਮਾਜ ਸੇਵਾ ਨੂੰ ਸਮਰਪਿਤ ਰਹਿ ਕੇ ਨੌਜਵਾਨਾਂ ਦੀ ਭਲਾਈ ਲਈ ਕੰਮ ਕਰ ਸਕਣ।
ਸੰਸਥਾ ਦੇ ਸੀਨੀਅਰ ਆਗੂ ਅਸ਼ਵਨੀ ਕੁਮਾਰ ਸ਼ਰਮਾ ਨੇ ਕਾਰਵਾਈ ਦਾ ਆਰੰਭ ਕਰਦਿਆਂ ਸੰਸਥਾ ਦੀਆਂ ਗਤੀਵਿਧੀਆਂ ਅਤੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਹਰਜੀਤ ਸਿੰਘ ਲੌਂਗੀਆ, ਸੁੱਚਾ ਸਿੰਘ ਸਰਸਾ ਨੰਗਲ, ਮਨਦੀਪ ਸਿੰਘ ਰੌਣੀ, ਕੁਲਦੀਪ ਸਿੰਘ ਓਇੰਦ ਅਤੇ ਸਤਨਾਮ ਸਿੰਘ ਸੱਤੀ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਨੌਜਵਾਨਾਂ ਨੂੰ ਆਪਣੇ-ਆਪਣੇ ਪਿੰਡਾਂ ਵਿੱਚ ਯੂਥ ਕਲੱਬਾਂ ਨੂੰ ਸਿਆਸਤ ਤੋਂ ਰਹਿਤ ਰੱਖਣ ਅਤੇ ਨਿਰੋਲ ਸਮਾਜ ਸੇਵਾ ਲਈ ਕੰਮ ਕਰਨ ਦੀ ਅਪੀਲ ਕੀਤੀ।
ਸੰਸਥਾ ਦੇ ਪਹਿਲੇ ਪ੍ਰਧਾਨ ਯੋਗੇਸ਼ ਮੋਹਨ ਪੰਕਜ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।
ਨਵੀਂ ਕਮੇਟੀ ਦੀ ਚੋਣ
ਚੋਣ ਅਬਜ਼ਰਵਰ ਗੁਰਬਚਨ ਸਿੰਘ ਸੋਢੀ ਨੇ ਚੋਣ ਪ੍ਰਕਿਰਿਆ ਸ਼ੁਰੂ ਕਰਵਾਈ। ਉਨ੍ਹਾਂ ਦੇ ਨਾਲ ਯਸ਼ਵੰਤ ਬੱਸੀ ਅਤੇ ਇੰਦਰਜੀਤ ਸਿੰਘ ਗੰਧੋ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਰਹੇ। ਸਰਬਸੰਮਤੀ ਨਾਲ ਹੋਈ ਚੋਣ ਵਿੱਚ ਮਨਜਿੰਦਰ ਸਿੰਘ ਮਨੀ ਲਾਡਲ ਨੂੰ ਸੰਸਥਾ ਦਾ ਚੇਅਰਮੈਨ, ਚਰਨਜੀਤ ਸਿੰਘ ਚੰਨੀ ਅਤੇ ਨਰਿੰਦਰ ਸਿੰਘ ਟੌਂਕ ਬਹਿਰਾਮਪੁਰ ਬੇਟ ਨੂੰ ਉਪ ਚੇਅਰਮੈਨ, ਅਮਰਜੀਤ ਸਿੰਘ ਪੰਜੋਲੀ ਨੂੰ ਪ੍ਰਧਾਨ ਚੁਣਿਆ ਗਿਆ।
ਅਰਵਿੰਦਰ ਸਿੰਘ ਰਾਜੂ ਰੰਗਕਰਮੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੱਭਿਆਚਾਰਕ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਗਈ। ਅਮਰਜੀਤ ਸਿੰਘ ਲਾਡੀ ਕੋਟਲਾ ਨਿਹੰਗ, ਹਰਪ੍ਰੀਤ ਸਿੰਘ ਸਰਾਹਣਾ ਅਤੇ ਤੇਜਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਗੁਰਪ੍ਰੀਤ ਸਿੰਘ ਲੌਂਗੀਆ ਰੂਪਨਗਰ ਨੂੰ ਜਨਰਲ ਸਕੱਤਰ, ਰਣਦੀਪ ਸਿੰਘ ਮੌਜੋਵਾਲ ਨੂੰ ਸੰਯੁਕਤ ਸਕੱਤਰ ਅਤੇ ਗੁਰਪ੍ਰੀਤ ਸਿੰਘ ਨਾਗਰਾ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।
ਖੂਨਦਾਨ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਰਜਿੰਦਰ ਸਿੰਘ ਰਾਜੂ ਅਤੇ ਰਿੰਕੂ ਸੈਣੀ ਨੂੰ ਬਲੱਡ ਬੈਂਕ/ਖੂਨਦਾਨ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ।
ਵੱਖ-ਵੱਖ ਕਮੇਟੀਆਂ ਦਾ ਗਠਨ
ਸੰਸਥਾ ਦੀ ਸਲਾਹਕਾਰ ਕਮੇਟੀ ਵਿੱਚ ਸੁੱਚਾ ਸਿੰਘ ਸਰਸਾ ਨੰਗਲ, ਬਲਵਿੰਦਰ ਸਿੰਘ ਸੋਹਲ ਸੋਲਖੀਆਂ, ਇੰਦਰਜੀਤ ਸਿੰਘ ਗੰਧੋਂ, ਸ਼ਿਵ ਕੁਮਾਰ ਸੈਣੀ, ਸੰਜੀਵ ਕੁਮਾਰ ਮੋਠਾਪੁਰ, ਗੁਰਚਰਨ ਸਿੰਘ ਬੇਟ ਅਤੇ ਕੁਲਦੀਪ ਸਿੰਘ ਓਇੰਦ ਨੂੰ ਸ਼ਾਮਲ ਕੀਤਾ ਗਿਆ।
ਅਨੁਸ਼ਾਸਨੀ ਕਮੇਟੀ ਵਿੱਚ ਸਤਨਾਮ ਸਿੰਘ ਸੱਤੀ, ਯੋਗੇਸ਼ ਮੋਹਨ ਪੰਕਜ, ਸਤਬੀਰ ਸਿੰਘ ਗੱਜਪੁਰ ਬੇਲਾ, ਜਸਵਿੰਦਰ ਸਿੰਘ ਪਾਬਲਾ, ਲਖਬੀਰ ਸਿੰਘ ਲੱਖਾ, ਅਮਰੀਕ ਸਿੰਘ ਗੰਧੋਂ ਅਤੇ ਕੁਲਜਿੰਦਰ ਸਿੰਘ ਬੰਬਰ ਨੂੰ ਜ਼ਿੰਮੇਵਾਰੀ ਦਿੱਤੀ ਗਈ।
ਪ੍ਰਵਾਨਗੀ ਕਮੇਟੀ ਵਿੱਚ ਯਸ਼ਵੰਤ ਬੱਸੀ, ਅਸ਼ਵਨੀ ਕੁਮਾਰ ਸ਼ਰਮਾ, ਗੁਰਬਚਨ ਸਿੰਘ ਸੋਢੀ, ਸੁਰਿੰਦਰ ਸਿੰਘ ਬਵਾਨੀ, ਧਰਮ ਸਿੰਘ ਨਿੱਕੂਵਾਲ, ਗੁਰਮੁਖ ਸਿੰਘ ਸਲਾਹਪੁਰ ਅਤੇ ਮਨਦੀਪ ਸਿੰਘ ਰੌਣੀ ਨੂੰ ਸ਼ਾਮਲ ਕੀਤਾ ਗਿਆ।
ਕਾਰਜਕਾਰਨੀ ਕਮੇਟੀ ਵਿੱਚ ਓਂਕਾਰ ਸਿੰਘ ਥਲੀ, ਹਰਪ੍ਰੀਤ ਸਿੰਘ ਗੋਲਡੀ, ਗੁਰਦੀਪ ਸਿੰਘ, ਜਗਦੀਪ ਸਿੰਘ ਸਿੱਧੂ, ਅਸ਼ੋਕ ਕੁਮਾਰ, ਅਨਿਲ ਕੁਮਾਰ ਬੈਂਸ, ਪਰਵਿੰਦਰ ਸਿੰਘ ਅਤੇ ਚਰਨਜੀਤ ਸਿੰਘ ਬਜਰੂੜ ਨੂੰ ਸ਼ਾਮਲ ਕੀਤਾ ਗਿਆ।
ਯੂਥ ਵਿੰਗ ਦਾ ਵੀ ਗਠਨ
ਇਸ ਮੌਕੇ ਸੰਸਥਾ ਦੇ ਯੂਥ ਵਿੰਗ ਦਾ ਵੀ ਗਠਨ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਸਿੱਧੂ ਮੋਰਿੰਡਾ ਨੂੰ ਪ੍ਰਧਾਨ, ਓਂਕਾਰ ਮੋਹਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸੰਦੀਪ ਸਿੰਘ ਸਿੱਧੂ ਅਤੇ ਗੁਲਸ਼ਨ ਦੀਪ ਸਿੰਘ ਨੂੰ ਮੀਤ ਪ੍ਰਧਾਨ, ਐਡਵੋਕੇਟ ਸਿਮਰਨਜੀਤ ਸਿੰਘ ਨੂੰ ਜਨਰਲ ਸਕੱਤਰ, ਬਬਨਜੋਤ ਸਿੰਘ ਬੈਂਸ ਨੂੰ ਸੰਯੁਕਤ ਸਕੱਤਰ ਅਤੇ ਹਰਕਰਨ ਸਿੰਘ ਬਾਲਾ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ।
ਯੂਥ ਵਿੰਗ ਦੇ ਕਾਰਜਕਾਰੀ ਮੈਂਬਰਾਂ ਵਿੱਚ ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਮੋਰਿੰਡਾ, ਜਗਮੀਤ ਸਿੰਘ ਰੋਪੜ, ਕੁਲਬੀਰ ਸਿੰਘ ਮੋਰਿੰਡਾ, ਦੀਪਕ ਕੁਮਾਰ ਮੋਰਿੰਡਾ, ਹਰਜੋਤ ਸਿੰਘ ਰੂਪਨਗਰ, ਹਰਮਨਜੀਤ ਸਿੰਘ ਡਕਾਲਾ, ਮਨਜੋਤ ਸਿੰਘ ਲਾਡਲ, ਹਰਕਰਨ ਸਿੰਘ ਬਾਲਾ, ਹਰਵਿੰਦਰ ਸਿੰਘ ਓਇੰਦ, ਜਸਪ੍ਰੀਤ ਸਿੰਘ ਰਤਨਗੜ੍ਹ, ਤਰਨਜੀਤ ਸਿੰਘ ਸਰਹਾਣਾ, ਪ੍ਰਸ਼ਾਂਤ ਪੁਰਖਾਲੀ ਅਤੇ ਮੰਥਨ ਕੋਟਲਾ ਨਿਹੰਗ ਨੂੰ ਸ਼ਾਮਲ ਕੀਤਾ ਗਿਆ।
ਚੋਣ ਅਬਜ਼ਰਵਰ ਗੁਰਬਚਨ ਸਿੰਘ ਸੋਢੀ ਨੇ ਦੱਸਿਆ ਕਿ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਦੀ ਇਹ ਨਵੀਂ ਚੋਣ ਦੋ ਸਾਲਾਂ ਲਈ ਕੀਤੀ ਗਈ ਹੈ। ਉਨ੍ਹਾਂ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਕਮੇਟੀ ਜ਼ਿਲ੍ਹੇ ਦੇ ਨੌਜਵਾਨਾਂ ਅਤੇ ਯੂਥ ਕਲੱਬਾਂ ਨੂੰ ਹੋਰ ਸਰਗਰਮ ਕਰਕੇ ਸਮਾਜ ਸੇਵਾ ਦੇ ਖੇਤਰ ਵਿੱਚ ਨਵੇਂ ਉਪਰਾਲੇ ਕਰੇਗੀ।
- Download Babushahi App
-
-