ਖਰਾਬ ਮੌਸਮ ਤੇ ਵਰਦੇ ਮੀਂਹ ਵਿੱਚ ਵੀ ਡਟੇ ਕਿਸਾਨ-ਮਜ਼ਦੂਰ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 10 ਅਗਸਤ 2026:- ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਅੱਜ ਪਟਿਆਲਾ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਵਰਦੇ ਮੀਂਹ ਅਤੇ ਖਰਾਬ ਮੌਸਮ ਦੇ ਬਾਵਜੂਦ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਅਮਰੀਕਾ ਨਾਲ ਕੀਤਾ ਕਰ-ਮੁਕਤ ਸਮਝੌਤਾ ਰੱਦ ਕੀਤਾ ਜਾਵੇ, ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਮਨਰੇਗਾ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਮਜ਼ਦੂਰ ਵਿਰੋਧੀ ਲੇਬਰ ਕੋਡ ਰੱਦ ਕੀਤੇ ਜਾਣ। ਇਸ ਤੋਂ ਇਲਾਵਾ ਬਿਜਲੀ ਬਿੱਲ ਅਤੇ ਸੀਡ ਬਿੱਲ ਰੱਦ ਕਰਨ ਦੀ ਵੀ ਮੰਗ ਕੀਤੀ ਗਈ।
ਇਕੱਠ ਨੂੰ ਬਲਰਾਜ ਜੋਸ਼ੀ, ਦਰਸ਼ਨ ਬੇਲੂ ਮਾਜਰਾ, ਜਗਮੇਲ ਸਿੰਘ ਸੁਧਾਵਾਲ, ਬਿਰਜ ਲਾਲ ਬਠੋਣੀਆ, ਇਕਬਾਲ ਸਿੰਘ ਮੰਡੌਲੀ, ਬੂਟਾ ਸਿੰਘ ਸਾਦੀਪੁਰ, ਗੁਰਚਰਨ ਸਿੰਘ, ਅਵਤਾਰ ਸਿੰਘ ਕੌਰਜੀਵਾਲਾ, ਨਿਰਮਲ ਧਾਲੀਵਾਲ, ਜਸਵਿੰਦਰ ਸੌਜਾ, ਅਮਰਜੀਤ ਘਨੌਰ, ਗੁਰਜੰਟ ਸਿੰਘ ਸੀਬੜੋਂ ਅਤੇ ਗੁਰਚਰਨ ਸਿੰਘ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਜਗਪਾਲ ਸਿੰਘ ਸੰਧੂ ਨੇ ਚਲਾਈ।
ਧਰਨੇ ਦੇ ਅੰਤ ਵਿੱਚ ਪ੍ਰਸ਼ਾਸਨ ਰਾਹੀਂ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ।
ਇਸ ਮੌਕੇ ਦਲਜਿੰਦਰ ਸਿੰਘ, ਨਰਿੰਦਰ ਸਿੰਘ ਲੇਹਲਾ, ਸੁਖਵਿੰਦਰ ਸਿੰਘ ਲਾਲੀ, ਜਸਵਿੰਦਰ ਸਿੰਘ ਬਾਰਨ, ਹਰਬੰਸ ਸਿੰਘ ਦਦਹੇੜਾ, ਧੰਨਾ ਸਿੰਘ ਦੌਣ ਕਲਾਂ, ਕਰਮਜੀਤ ਸਿੰਘ, ਵਿਜੇ ਦੇਵ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।
- Download Babushahi App
-
-