America 'ਚ ਵੱਡਾ ਜਹਾਜ਼ ਹਾਦਸਾ, ਉਡਾਣ ਭਰਦਿਆਂ ਹੀ Crash ਹੋਇਆ Plane; (ਦੇਖੋ VIDEO)
ਬਾਬੂਸ਼ਾਹੀ ਬਿਊਰੋ
ਵਾਸ਼ਿੰਗਟਨ/ਲੁਈਸਵਿਲੇ, 5 ਨਵੰਬਰ, 2025 : ਅਮਰੀਕਾ ਦੇ ਕੈਂਟਕੀ ਰਾਜ 'ਚ ਮੰਗਲਵਾਰ ਸ਼ਾਮ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਇਸ ਹਾਦਸੇ 'ਚ ਪਾਰਸਲ ਡਿਲੀਵਰੀ ਕੰਪਨੀ UPS ਦਾ ਇੱਕ ਵਿਸ਼ਾਲ ਮਾਲਵਾਹਕ ਜਹਾਜ਼ (Cargo Plane) ਲੁਈਸਵਿਲੇ ਏਅਰਪੋਰਟ (Louisville Airport) ਤੋਂ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਕਰੈਸ਼ (crash) ਹੋ ਗਿਆ।
ਕ੍ਰੈਸ਼ ਹੋਣ ਤੋਂ ਤੁਰੰਤ ਬਾਅਦ ਜਹਾਜ਼ ਜ਼ਮੀਨ 'ਤੇ ਡਿੱਗ ਗਿਆ। ਜਹਾਜ਼ ਦੇ ਜ਼ਮੀਨ 'ਤੇ ਡਿੱਗਦਿਆਂ ਹੀ ਉਸ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਏਅਰਪੋਰਟ (Airport) ਨੇੜੇ ਅਸਮਾਨ 'ਚ ਕਾਲੇ ਧੂੰਏਂ ਦਾ ਵੱਡਾ ਗੁਬਾਰ ਛਾ ਗਿਆ। ਫਿਲਹਾਲ ਇਸ ਹਾਦਸੇ 'ਚ ਕਿੰਨੇ ਲੋਕਾਂ ਦੀ ਜਾਨ ਗਈ ਹੈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Takeoff ਤੋਂ ਤੁਰੰਤ ਬਾਅਦ ਹੋਇਆ Crash
1. ਕੀ ਹੋਇਆ: ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਮੁਤਾਬਕ, ਇਹ UPS ਫਲਾਈਟ 2976 ਸੀ, ਜੋ ਲੁਈਸਵਿਲੇ (Louisville) ਤੋਂ ਹੋਨੋਲੂਲੂ (Hawaii) ਜਾ ਰਹੀ ਸੀ। ਇਸ ਦੌਰਾਨ ਜਦੋਂ ਜਹਾਜ਼ ਨੇ ਟੇਕਆਫ (takeoff) ਕੀਤਾ ਇਹ ਤੁਰੰਤ ਹਾਦਸਾਗ੍ਰਸਤ ਹੋ ਗਿਆ।
2. 34 ਸਾਲ ਪੁਰਾਣਾ ਸੀ ਜਹਾਜ਼: ਹਾਦਸਾਗ੍ਰਸਤ ਜਹਾਜ਼ MD-11F ਮਾਡਲ ਦਾ ਸੀ, ਜਿਸਨੂੰ 1991 ਵਿੱਚ ਬਣਾਇਆ ਗਿਆ ਸੀ। ਇਹ ਜਹਾਜ਼ ਖਾਸ ਤੌਰ 'ਤੇ ਕਾਰਗੋ (cargo) ਲਈ ਵਰਤਿਆ ਜਾਂਦਾ ਹੈ।
3. ਜਾਂਚ ਸ਼ੁਰੂ: FAA ਨੇ ਦੱਸਿਆ ਹੈ ਕਿ ਹਾਦਸੇ ਦੀ ਜਾਂਚ ਦੀ ਅਗਵਾਈ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਕਰੇਗਾ।
8Km ਦੇ ਦਾਇਰੇ 'ਚ 'Shelter-in-Place' ਅਲਰਟ
ਹਾਦਸੇ ਤੋਂ ਬਾਅਦ ਲੁਈਸਵਿਲੇ ਮੈਟਰੋ ਪੁਲਿਸ (Louisville Metro Police) ਅਤੇ ਕਈ ਹੋਰ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ।
1. ਇਲਾਕਾ ਸੀਲ: ਪੁਲਿਸ ਨੇ ਏਅਰਪੋਰਟ (Airport) ਤੋਂ 8 ਕਿਲੋਮੀਟਰ ਦੇ ਦਾਇਰੇ 'ਚ ਸਾਰੇ ਇਲਾਕਿਆਂ ਲਈ 'Shelter-in-Place' ਦਾ ਅਲਰਟ (alert) ਜਾਰੀ ਕੀਤਾ ਹੈ, ਯਾਨੀ ਲੋਕਾਂ ਨੂੰ (ਸੰਭਾਵਿਤ ਜ਼ਹਿਰੀਲੇ ਧੂੰਏਂ ਜਾਂ ਮਲਬੇ ਕਾਰਨ) ਘਰਾਂ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।
2. ਰਸਤੇ ਬੰਦ: 'Fern Valley' ਅਤੇ 'Grade Lane' ਵਿਚਾਲੜਾ ਰਸਤਾ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਰਾਹਤ ਅਤੇ ਜਾਂਚ ਕਾਰਜ 'ਚ ਵਿਘਨ ਨਾ ਪਵੇ।
UPS ਦੇ 'Worldport' 'ਤੇ ਵਾਪਰਿਆ ਹਾਦਸਾ
ਇਹ ਹਾਦਸਾ UPS ਕੰਪਨੀ ਲਈ ਇੱਕ ਬਹੁਤ ਵੱਡਾ ਝਟਕਾ ਹੈ, ਕਿਉਂਕਿ ਲੁਈਸਵਿਲੇ ਮੁਹੰਮਦ ਅਲੀ ਇੰਟਰਨੈਸ਼ਨਲ ਏਅਰਪੋਰਟ ਹੀ UPS ਦਾ 'Worldport' ਯਾਨੀ ਦੁਨੀਆ ਦਾ ਸਭ ਤੋਂ ਵੱਡਾ ਗਲੋਬਲ ਹੱਬ (global hub) ਹੈ।
ਇਹ 50 ਲੱਖ ਵਰਗ ਫੁੱਟ ਵਿੱਚ ਫੈਲੀ ਸਭ ਤੋਂ ਵੱਡੀ ਪੈਕੇਜ ਹੈਂਡਲਿੰਗ (package handling) ਸਹੂਲਤ ਹੈ। ਇੱਥੇ 12,000 ਤੋਂ ਵੱਧ ਕਰਮਚਾਰੀ ਰੋਜ਼ਾਨਾ 20 ਲੱਖ (2 million) ਪਾਰਸਲ ਪ੍ਰੋਸੈਸ (process) ਕਰਦੇ ਹਨ।
ਗਵਰਨਰ ਨੇ ਕੀਤੀ ਪ੍ਰਾਰਥਨਾ ਦੀ ਅਪੀਲ
ਕੈਂਟਕੀ (Kentucky) ਦੇ ਗਵਰਨਰ ਐਂਡੀ ਬੇਸ਼ੀਅਰ (Andy Beshear) ਨੇ 'X' (ਪਹਿਲਾਂ ਟਵਿੱਟਰ) 'ਤੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ, "ਮੁੱਢਲੀਆਂ ਬਚਾਅ ਟੀਮਾਂ (Primary response teams) ਮੌਕੇ 'ਤੇ ਮੌਜੂਦ ਹਨ... ਕਿਰਪਾ ਕਰਕੇ ਪਾਇਲਟਾਂ, ਚਾਲਕ ਦਲ (crew) ਅਤੇ ਪ੍ਰਭਾਵਿਤ ਸਾਰੇ ਲੋਕਾਂ ਲਈ ਪ੍ਰਾਰਥਨਾ ਕਰੋ।"
‼️???Harrowing footage of a cargo plane crash in the US
▪️A McDonnell Douglas MD-11F operated by UPS exploded during takeoff from the airport in Louisville, Kentucky.
▪️After the crash, a powerful explosion and a large plume of black smoke rose short of the runway at Muhammed… pic.twitter.com/XwQMdAj8Vl
— Bernadette ????????????? (@BDooher) November 4, 2025