Flash News : Canada ਤੋਂ ਚਲਦੇ ਹਮਦਰਦ ਟੀਵੀ ਦੇ mohali ਦਫ਼ਤਰ ਤੋਂ TV Anchor ਨੂੰ ਨਿਹੰਗਾਂ ਨੇ ਕੀਤਾ ਅਗਵਾ -ਪੁਲੀਸ ਨੇ ਸ਼ੁਰੂ ਕੀਤੀ ਤਲਾਸ਼
ਮੁਲਾਜ਼ਮ ਗੁਰਪਿਆਰ ਸਿੰਘ ਨੂੰ ਅਗਵਾ ਕਰਨ ਦੀ ਖ਼ਬਰ
ਚੰਡੀਗੜ੍ਹ, 4 ਨਵੰਬਰ 2025: ਹਮਦਰਦ ਮੀਡੀਆ ਗਰੁੱਪ ਟੀਵੀ ਦੇ ਚੰਡੀਗੜ੍ਹ ਦੇ ਨੇੜੇ ਨਵਾਂ ਗਾਓਂ ਸਥਿਤ ਦਫ਼ਤਰ ਉੱਤੇ ਦੋ ਨਿਹੰਗ ਆਏ ਅਤੇ TV Anchor ਗੁਰਪਿਆਰ ਸਿੰਘ ਨੂੰ ਗੱਲਾਂ ਵਿੱਚ ਲਾ ਕੇ ਬਾਹਰ ਲੈ ਗਏ ਅਤੇ ਬਾਹਰ ਲਿਜਾ ਕੇ ਜਬਰਦਸਤੀ ਗੱਡੀ ਵਿੱਚ ਬਿਠਾ ਕੇ ਅਗਵਾ ਕਰ ਕੇ ਲਈ ਗਏ .
ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਹਮਲਾਵਰਾਂ ਤੇ ਅਗਵਾ ਕੀਤੇ ਗਏ ਮੁਲਾਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
CCTV ਵਿੱਚ ਅਗਵਾ ਕਰਨ ਵਾਲੇ ਇੱਕ ਨਿਹੰਗ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਦੱਸੀ ਜਾਂਦੀ ਹੈ .