Amritsar: ਗੋਲਕ ਦੇ ਮੁੱਦੇ 'ਤੇ ਜਥੇਦਾਰ ਅਕਾਲ ਤਖਤ ਨੇ CM ਮਾਨ ਨੂੰ ਘੇਰਿਆ, ਕਿਹਾ- ਸਿੱਖ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ ਮੁੱਖ ਮੰਤਰੀ
ਸਿੱਖ ਸੰਗਤ ਆਪਣੀ ਸ਼ਰਧਾ ਨਾਲ ਗੋਲਕ ਵਿੱਚ ਹਿੱਸਾ ਪਾਉਂਦੀ ਹੈ - ਜਥੇਦਾਰ
ਅੰਮ੍ਰਿਤਸਰ, 3 ਨਵੰਬਰ 2025- ਸੀਐੱਮ ਭਗਵੰਤ ਮਾਨ ਦੇ ਵੱਲੋਂ ਗੋਲਕ ਬਾਰੇ ਦਿੱਤੇ ਗਏ ਬਿਆਨ ਤੇ ਹੁਣ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਨੂੰ ਨਹੀਂ ਚੰਗਾ ਲੱਗਦਾ ਤਾਂ ਉਹ ਨਾ ਗੋਲਕ ਵਿੱਚ ਮਾਇਆ ਪਾਉਣ, ਪਰ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਨਾ ਖੇਡਣ।
ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਇੱਕ ਬਿਆਨ ਵਿੱਚ ਕਿਹਾ ਸੀ ਕਿ, ਜੇਕਰ ਗੋਲਕਾਂ ਦਾ ਪੈਸਾ ਆਉਣਾ ਬੰਦ ਹੋ ਜੇ ਤਾਂ 95% ਅਕਾਲੀ ਪਾਰਟੀ ਛੱਡ ਜਾਣਗੇ। ਜਥੇਦਾਰ ਅਕਾਲ ਤਖਤ ਨੇ ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜ ਬਾਰੇ ਜ਼ਿਕਰ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਲੋਕਾਂ ਦੀ ਸ਼ਰਧਾ ਨਾਲ ਇਕੱਠੇ ਹੋਏ ਇਸ ਪੈਸੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਹੜ ਪੀੜਤ ਲੋਕਾਂ ਦੀ ਬੇਥਾ ਮਦਦ ਕੀਤੀ ਅਤੇ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਸਾਬਤ ਹੋ ਗਿਆ ਕਿ ਮੇਨ ਸਟਰੀਮ ਅਤੇ ਸਿੱਖ ਪੰਥ ਦੇ ਨੁਮਾਇੰਦਗੀ ਕਰਨ ਵਾਲਾ ਕਿਹੜਾ ਅਕਾਲੀ ਦਲ ਹੈ, ਹਮੇਸ਼ਾ ਹੀ ਮਾਂ ਪਾਰਟੀ ਅਕਾਲੀ ਦਲ ਹੀ ਸਹੀ ਸਾਬਿਤ ਹੁੰਦਾ ਰਿਹਾ। ਮੈਂ 1300 ਪਿੰਡਾਂ ਵਿੱਚ ਗਿਆ ਅਤੇ ਬਾਕੀ ਮੁਲਕ ਦੇ ਹਿੱਸਿਆਂ ਵਿੱਚ ਵੀ ਕਿਸੇ ਇੱਕ ਥਾਂ ਵੀ ਮੇਰਾ ਵਿਰੋਧ ਨਹੀਂ ਹੋਇਆ।