ਪ੍ਰਸਿੱਧ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਦਾ ਨਿਉਜੀਲੈਂਡ 'ਚ ਸਨਮਾਨ
ਪ੍ਰਮੋਦ ਭਾਰਤੀ
ਨਿਉਜੀਲੈਂਡ 14 ਜੂਨ, 2025- ਨਿਉਜੀਲੈਂਡ ਦੇ ਵੱਖ ਵੱਖ ਧਾਰਮਿਕ ਸਮਾਗਮਾਂ ਚ ਹਾਜ਼ਰੀ ਲਗਵਾਉਣ ਪਹੁੰਚੇ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਪਿੰਦਰ ਪਾਲ ਸਿੰਘ ਦਾ ਗੁਰਦੁਆਰਾ ਸਿੱਖ ਸੰਗਤ ਟੋਰੰਗਾਂ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤਾਂ ਦੀ ਤਰਫ ਤੋਂ ਕਮੇਟੀ ਪ੍ਰਧਾਨ ਸਰਦਾਰ ਪੂਰਨ ਭਾਗ ਸਿੰਘ ਟੋਰੰਗਾ ਵਲ਼ੋ ਸਿਰੋਪਾਓ ਦੀ ਦਾਤ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਭਾਈ ਪਿੰਦਰ ਪਾਲ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿਹਾ ਕਿ ਟੋਰੰਗਾ ਸਿੱਖ ਸੰਗਤ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ, ਉਹਨਾ ਕਿਹਾ ਕਿ ਸੰਤ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ ਮਹਾਨ ਕਰਮ ਯੋਗੀ ਸਨ ਜਿੰਨਾਂ ਨੇ ਇਤਿਹਾਸਿਕ ਗੁਰਧਾਮਾਂ , ਲੰਗਰ ਅਸਥਾਨਾਂ ਤੇ ਲੰਗਰਾਂ ਦੀ ਸੇਵਾ ਵਿੱਚ ਮਹਾਨ ਯੋਗਦਾਨ ਪਾਇਆ ਹੈ। ਇਸ ਮੌਕੇ ਤੇ ਕਰਮਜੀਤ ਸਿੰਘ ਹਜ਼ੂਰੀ ਰਾਗੀ ਕੇਸਗੜ ਸਾਹਿਬ, ਭਾਈ ਦਲਜੀਤ ਸਿੰਘ ਟਾਕਾਨੀਨੀ, ਮਨਜਿੰਦਰ ਸਿੰਘ ਬਾਸੀ, ਤਜਿੰਦਰ ਸਿੰਘ ਬੰਗਾ, ਰਿਸ਼ੀਪ੍ਰੀਤ ਸਿੰਘ, ਦੀਪ ਸਿੰਘ, ਦਲਜੀਤ ਸਿੰਘ ਭੁੰਗਰਨੀ, ਚਰਨਜੀਤ ਸਿੰਘ ਦਾਨਾ ਸਮੇਤ ਸਮੂਹ ਸਾਧ ਸੰਗਤ ਹਾਜ਼ਰ ਸੀ।