ਅਜਨਾਲਾ: ਪਿਛਲੇ ਦੋ ਦਿਨ ਤੋਂ ਲਾਪਤਾ AAP ਦੇ ਮੌਜੂਦਾ ਸਰਪੰਚ ਦੀ ਮਿਲੀ ਲਾਸ਼
ਸੁੱਖ ਔਜਲਾ ਨੇ ਬੀਤੇ ਕੱਲ ਚੁੱਕਿਆ ਸੀ ਮਾਮਲਾ; ਪਾਰਟੀ ਦੇ ਆਪਣੇ ਸਰਪੰਚ ਹੀ ਨਹੀਂ ਹਨ ਸੁਰੱਖਿਆਤ ਸੁੱਖ ਔਜਲਾ
ਕੁਲਵਿੰਦਰ ਸਿੰਘ
ਅਜਨਾਲਾ/ਰਮਦਾਸ- ਅਜਨਾਲਾ ਦੇ ਪਿੰਡ ਮਹਿਮਦ ਮੰਦਰਾਵਾਲਾ (ਰਮਦਾਸ) ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਤੇ ਸਾਬਕਾ ਫੌਜੀ ਕੁਲਜੀਤ ਸਿੰਘ ਸੰਧੂ ਜੋ ਕਿ ਪਿਛਲੇ ਦੋ ਦਿਨਾਂ ਤੋਂ ਲਾਪਤਾ ਚੱਲ ਰਹੇ ਸਨ। ਉਨਾਂ ਦੀ ਆਪਣੇ ਹੀ ਪਿੰਡ ਦੇ ਨਜ਼ਦੀਕ ਲਾਸ਼ ਬਰਾਮਦ ਹੋਈ ਹੈ ਦੋ ਦਿਨ ਤੋਂ ਲਾਪਤਾ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲੱਗ ਰਹੇ ਹਨ। ਪਰਿਵਾਰ ਮੁਤਾਬਕ ਕੁਲਜੀਤ ਸਿੰਘ ਸੰਧੂ 21 ਸਤੰਬਰ ਨੂੰ ਸਵੇਰੇ ਕਰੀਬ 10:15 ਵਜੇ ਘਰ ਤੋਂ ਫਤਿਹਗੜ੍ਹ ਚੂੜੀਆਂ ਸਥਿਤ ਸੁਖੀਆ ਸੈਂਟਰ ਜਾਣ ਲਈ ਨਿਕਲੇ ਸਨ, ਪਰ ਇਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਪਰਤੇ। ਪਰਿਵਾਰ ਨੂੰ ਢਾਰਸ ਦੇਣ ਲਈ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ‘ਸੁਖ’ ਔਜਲਾ ਨੇ ਪੁਲਿਸ ’ਤੇ ਲਾਪਰਵਾਹੀ ਦੇ ਦੋਸ਼ ਲਗਾਏ।
ਸੁਖਜਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਪਰਿਵਾਰ ਵੱਲੋਂ ਉਨ੍ਹਾਂ ਦੇ ਦਫ਼ਤਰ ਪਹੁੰਚ ਕੇ ਸੰਪਰਕ ਕੀਤਾ ਗਿਆ ਅਤੇ ਮਦਦ ਦੀ ਗੁਹਾਰ ਲਗਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਮਾਮਲੇ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਪੁਲਿਸ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।
ਸੁਖ ਔਜਲਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦੁਪਹਿਰ ਕਰੀਬ 12 ਵਜੇ ਤੱਕ ਕੁਲਜੀਤ ਸਿੰਘ ਨਾਲ ਆਖਰੀ ਵਾਰ ਸੰਪਰਕ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ ਅਤੇ ਉਹ ਘਰ ਵੀ ਵਾਪਸ ਨਹੀਂ ਆਏ। ਪਰਿਵਾਰ ਵੱਲੋਂ ਉਨ੍ਹਾਂ ਦੀ ਕਾਫੀ ਭਾਲ ਕੀਤੀ ਗਈ, ਪਰ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਸੁਖ ਔਜਲਾ ਨੇ ਮਾਮਲਾ ਚੁੱਕਦਿਆਂ ਕਿਹਾ ਸੀ ਕਿ ਜਦੋਂ ਮੌਜੂਦਾ ਸਰਕਾਰ ਵਿੱਚ ਇੱਕ ਮੌਜੂਦਾ ਸਰਪੰਚ ਨੂੰ ਹੀ ਪੁਲਿਸ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਲਾਪਤਾ ਹੋਣ ਤੋਂ ਬਾਅਦ ਕਰੀਬ 14 ਘੰਟਿਆਂ ਤੱਕ ਉਨ੍ਹਾਂ ਦਾ ਫੋਨ ਚਾਲੂ ਰਿਹਾ। ਸਾਈਬਰ ਸੈੱਲ ਅਤੇ ਹੋਰ ਕਈ ਤਰ੍ਹਾਂ ਦੀ ਤਕਨੀਕ ਉਪਲਬਧ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਲਾਪਰਵਾਹੀ ਵਰਤੀ ਗਈ ਅਤੇ ਅਜੇ ਤੱਕ ਵੀ ਉਨ੍ਹਾਂ ਨੂੰ ਲੱਭਿਆ ਨਹੀਂ ਜਾ ਸਕਿਆ।
ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਪਰਿਵਾਰ ਨੂੰ ਲਗਾਤਾਰ ਹਨੇਰੇ ਵਿੱਚ ਰੱਖਣ ਦੇ ਦੋਸ਼ ਲਗਾਏ
ਪਰਿਵਾਰਕ ਮੈਂਬਰ ਸਤਬੀਰ ਕੌਰ, ਨਿਰਪਾਲ ਸਿੰਘ, ਗੁਰਚਰਨ ਸਿੰਘ, ਸੁਭੇਗ ਸਿੰਘ, ਜਸਵੰਤ ਸਿੰਘ ਨੰਬਰਦਾਰ, ਦੇਸ ਰਾਜ ਅਤੇ ਹਰਜਿੰਦਰ ਸਿੰਘ ਫੌਜੀ ਕੁਲਜੀਤ ਸਿੰਘ ਸੰਧੂ ਦੇ ਅਚਾਨਕ ਲਾਪਤਾ ਹੋਣ ਤੋਂ ਬਾਅਦ ਸੁੱਖ ਔਜਲਾ ਸਰਪੰਚ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਲਈ ਪਹੁੰਚੇ ਸਨ ਅਤੇ ਉਹਨਾਂ ਨੇ ਪੁਲਿਸ ਨੂੰ ਤੁਰੰਤ ਲਾਪਤਾ ਸਰਪੰਚ ਨੂੰ ਲੱਭਣ ਦੀ ਤਾਈਦ ਕੀਤੀ ਸੀ ਅੱਜ ਸਵੇਰੇ ਸਰਪੰਚ ਸੰਧੂ ਦੀ ਲਾਸ਼ ਮਿਲਣ ਦੀ ਖਬਰ ਤੋਂ ਬਾਅਦ ਸੁੱਖ ਔਜਲਾ ਤੁਰੰਤ ਪਿੰਡ ਰਮਦਾਸ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁੱਖ ਔਜਲਾ ਨੇ ਕਿਹਾ ਕਿ ਇਹ ਪੁਲਿਸ ਪ੍ਰਸ਼ਾਸਨ ਦੀ ਵੱਡੀ ਨਕਾਮੀ ਹੈ।
ਜਦਕਿ ਮੌਜੂਦਾ ਸਮੇਂ ਵਿੱਚ ਅਜਿਹੀ ਤਕਨੀਕ ਉਪਲਬਧ ਹੈ ਜਿਸ ਵਿੱਚ ਕਿ ਵਿਅਕਤੀ ਨੂੰ ਥੋੜੀ ਦੇਰ ਵਿੱਚ ਹੀ ਲੱਭਿਆ ਜਾ ਸਕਦਾ ਹੈ ਜਦ ਕਿ ਸਾਬਕਾ ਸੈਨਿਕ ਅਤੇ ਮੌਜੂਦਾ ਸਰਪੰਚ ਗੁਰਜੀਤ ਸਿੰਘ ਦੇ ਸੰਧੂ ਦਾ ਲਾਪਤਾ ਹੋਣ ਤੋਂ ਬਾਅਦ 14 ਘੰਟੇ ਫੋਨ ਚੱਲਦਾ ਰਿਹਾ ਅਤੇ ਉਸ ਦੀਆਂ ਵੱਖ ਵੱਖ ਥਾਵਾਂ ਤੇ ਲੋਕੇਸ਼ਨ ਆਉਂਦੀ ਰਹੀ ਅਤੇ ਅੱਜ ਤਿੰਨ ਦਿਨਾਂ ਬਾਅਦ ਕੁਲਜੀਤ ਸਿੰਘ ਸੰਧੂ ਦੀ ਲਾਸ਼ ਬਰਾਮਦ ਹੋਈ ਹੈ ਉਹਨਾਂ ਨੇ ਕਿਹਾ ਕਿ ਇੱਕ ਰਾਤ ਪਹਿਲਾਂ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇਸ ਇਲਾਕੇ ਵਿੱਚ ਡੂੰਘੀ ਛਾਣਬੀਨ ਕੀਤੀ ਪਰ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਉਹਨਾਂ ਕਿਹਾ ਕਿ ਕੁਲਜੀਤ ਸਿੰਘ ਸੰਧੂ ਨੂੰ ਇੱਕ ਵੱਡੀ ਸਾਜਿਸ਼ ਦੇ ਤਹਿਤ ਮਾਰਿਆ ਗਿਆ ਹੈ ਅਤੇ ਜਦੋਂ ਤੱਕ ਕੁਲਜੀਤ ਸਿੰਘ ਸੰਧੂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹ ਪਰਿਵਾਰ ਨਾਲ ਡੱਟ ਕੇ ਖੜੇ ਹਨ।
- Download Babushahi App
-
-