ਪੰਜਾਬੀ ਵਿੱਚ AI ਸਿੱਖੋ
ਜਨਮੇਜਾ ਸਿੰਘ ਜੌਹਲ
AI ਸਿੱਖਣ ਲਈ ਲੰਮੇ ਚੌੜੇ ਚੱਕਰਾਂ ਵਿੱਚ ਪੈਣ ਦੀ ਲੋੜ ਨਹੀਂ । ਹੁਣ ਤੁਸੀਂ ਆਪਣੇ ਲੇਖ ਆਪਣਾ ਮੈਟਰ ਸਾਰਾ ਪੰਜਾਬੀ ਵਿੱਚ ਟਾਈਪ ਆਪੇ ਬੋਲ ਕੇ ਕਰ ਸਕਦੇ ਹੋ । ਇਸ ਤੋਂ ਇਲਾਵਾ ਏਆਈ ਤੋਂ ਤੁਸੀਂ ਕੋਈ ਵੀ ਸਵਾਲ ਪੰਜਾਬੀ ਵਿੱਚ ਪੁੱਛ ਸਕਦੇ ਹੋ ਤੇ ਜਵਾਬ ਪੰਜਾਬੀ ਵਿੱਚ ਲੈ ਸਕਦੇ ਹੋ ।ਇਸੇ ਤਰ੍ਹਾਂ ਏਆਈ ਤੋਂ ਤੁਸੀਂ ਲੇਖ ਵੀ ਲਿਖਵਾ ਸਕਦੇ ਹੋ. ਬੱਚਿਆਂ ਲਈ ਵੀ ਤੇ ਵੱਡਿਆਂ ਲਈ ਵੀ।
ਇਸੇ ਤਰ੍ਹਾਂ ਹੀ ਏਆਈ ਤੋਂ ਤੁਸੀਂ ਕੋਈ ਵੀ ਜਾਣਕਾਰੀ ਪੰਜਾਬੀ ਵਿੱਚ ਲੈ ਸਕਦੇ ਹੋ ।ਇਸੇ ਤਰ੍ਹਾਂ ਹੀ ਤੁਸੀਂ ਬੋਲ ਕੇਪੰਜਾਬੀ ਵਿੱਚ ਫੋਟੋਆਂ ਵੀ ਬਣਵਾ ਸਕਦੇ ਹੋ ਤੇ ਹੋਰ ਬਹੁਤ ਕੁਝ ਸਿੱਖ ਸਕਦੇ ਹੋ ।ਇਸਦੇ ਲਈ ਮੁਫਤ ਕਲਾਸਾਂ 11 ਵਜੇ ਤੋਂ 1 ਵਜੇ ਤੱਕ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਲੱਗਣਗੀਆਂ । ਉਮੀਦ ਹੈ ਕਿ ਮੈਂ ਰੋਜਾਨਾ ਇਹ ਕਲਾਸਾਂ ਲਾ ਸਕਾਂਗਾ ਆਓ ਜਿਹੜਾ ਸਿੱਖਣਾ ਚਾਹੁੰਦਾ ਹੈ ਆ ਜਾਓ ਤੇ ਜਦ ਤੱਕ ਮੇਰਾ ਮੂਡ ਹੈ ਤੁਸੀਂ ਇਹ ਗੱਲਾਂ ਮੇਰੇ ਕੋਲੋਂ ਸਿੱਖ ਲਓ । ਧੰਨਵਾਦ।
ਨੋਟ ਜੇ ਦਾਅ ਲੱਗਾ ਤਾਂ ਚਾਹ ਵੀ ਪੀਵਾਂਗੇ । ਆਪਣਾ ਫੋਨ ਲੈ ਕੇ ਆਓ, ਨੈੱਟ ਤੇ ਚਾਰਜ ਹੋਵੇ