75 ਸਾਲਾਂ ਬਾਅਦ ਪਿੰਡ ਮੁਕੰਦਪੁਰ ਵਿੱਚ ਕਰਵਾਈ ਗਈ ਨਿਸ਼ਾਨਦੇਹੀ
ਪਿੰਡ ਦੇ ਰਸਤੇ ਦੇ ਵੀ ਹੋ ਗਏ ਸੀ ਨਜਾਇਜ਼ ਕਬਜ਼ੇ
ਸਨੀਵਾਰ ਨੂੰ ਰਹਿੰਦੀਆਂ ਥਾਵਾਂ ਦੀ ਵੀ ਕਰਵਾਈ ਜਾਵੇਗੀ ਨਿਸਾਨਦੇਹੀ -ਸਰਪੰਚ ਹਰਜੀਤ ਕੋਰ
ਰੋਹਿਤ ਗੁਪਤਾ
ਗੁਰਦਾਸਪੁਰ : ਨਜ਼ਦੀਕੀ ਪਿੰਡ ਮੁਕੰਦਪੁਰ ਵਿਖੇ 75 ਸਾਲਾਂ ਬਾਅਦ ਨਿਸ਼ਾਨਦੇਹੀ ਕੁਰਾਨ ਦਾ ਕੰਮ ਸ਼ੁਰੂ ਹੋਇਆ ਹੈ। ਪਿੰਡ ਦੇ ਸਰਪੰਚ ਹਰਜੀਤ ਕੌਰ ਅਨੁਸਾਰ ਪਿੰਡ ਦੇ ਰਸਤੇ ਤੱਕ ਅਲੋਪ ਹੋ ਚੁੱਕੇ ਸਨ । ਇਸ ਲਈ ਉਹ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਕਰ ਚੁੱਕੇ ਸਨ ਕਿ ਪਿੰਡ ਵਿੱਚ ਮੁੜ ਤੋਂ ਨਿਸ਼ਾਨਦੇਹੀ ਕਰਾਈ ਜਾਏ ਜਿਸ ਤੋਂ ਬਾਅਦ ਅੱਜ ਬੀਜੇਪੀ ਓ ਦਫਤਰ ਦੇ ਅਧਿਕਾਰੀ ਅਤੇ ਕਰਮਚਾਰੀ ਇੱਥੇ ਪਹੁੰਚੇ ਹਨ ਅਤੇ ਨਿਸ਼ਾਨਦੇਹੀ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇੱਕ ਦਿਨ ਵਿੱਚ ਇਹ ਕੰਮ ਪੂਰਾ ਨਹੀਂ ਹੋਵੇਗਾ ਇਸ ਲਈ ਦੁਬਾਰਾ ਸ਼ਨੀਵਾਰ ਨੂੰ ਪਿੰਡ ਵਿੱਚ ਬਾਕੀ ਬੱਚੀ ਨਿਸ਼ਾਨਦੇਹੀ ਕਰਵਾਈ ਜਾਏਗੀ ਅਤੇ ਜਿਹੜੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਉਹਨਾਂ ਬਾਰੇ ਰਿਪੋਰਟ ਪ੍ਰਸ਼ਾਸਨ ਨੂੰ ਭੇਜੀ ਜਾਏਗੀ ਤਾਂ ਜੋ ਉਹਨਾਂ ਨੂੰ ਖਾਲੀ ਕਰਵਾਇਆ ਜਾ ਸਕੇ।