ਪੱਟੀ ਵਿਖੇ ਨਸ਼ਾ ਤਸਕਰ ਦਾ ਘਰ ਪੁਲਿਸ ਨੇ ਢਾਹਿਆ
ਬਲਜੀਤ ਸਿੰਘ
ਪੱਟੀ (ਤਰਨ ਤਾਰਨ) : ਜਿਲਾ ਤਰਨ ਤਾਰਨ ਦੇ ਕਸਬਾ ਪੱਟੀ ਵਿੱਚ ਅੱਜ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਹੇਠ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮਿਲ ਕੇ ਇਕ ਨਸ਼ਾ ਤਸਕਰ ਚਮਕੌਰ ਸਿੰਘ ਉਰਫ ਚਮਕੂ ਦਾ ਘਰ ਢਾਹ ਦਿੱਤਾ। ਐਸਐਸਪੀ ਅਭਿਮਨਿਉ ਰਾਣਾ ਨੇ ਦੱਸਿਆ ਕਿ ਚਮਕੌਰ ਸਿੰਘ ਉੱਤੇ ਨੌ ਤੋਂ ਵੱਧ ਨਸ਼ਾ ਤਸਕਰੀ ਦੇ ਕੇਸ ਦਰਜ ਹਨ ਅਤੇ ਉਸ ਨੇ ਨਸ਼ੇ ਦੀ ਕਮਾਈ ਨਾਲ ਸਰਕਾਰੀ ਜਗ੍ਹਾ 'ਤੇ ਘਰ ਬਣਾਇਆ ਹੋਇਆ ਸੀ।
ਸਿਵਲ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੀ ਮੰਗ 'ਤੇ, ਪੁਲਿਸ ਦੀ ਭਾਰੀ ਨਿਗਰਾਨੀ ਹੇਠ ਇਹ ਘਰ ਢਹਿੜ ਦਿੱਤਾ ਗਿਆ। ਐਸਐਸਪੀ ਨੇ ਚੇਤਾਵਨੀ ਦਿੱਤੀ ਕਿ ਜ਼ਿਲ੍ਹੇ ਵਿੱਚ ਹੋਰ ਨਸ਼ਾ ਤਸਕਰਾਂ ਵਿਰੁੱਧ ਵੀ ਐਸੀ ਹੀ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।