ਲੁਧਿਆਣਾ ਪੁਲਿਸ ਵੱਲੋਂ ਦੋ ਘੰਟੇ ਵਿਚ ਪਾਈ ਗਈ ਅਹਿਮ ਕਾਰਵਾਈ, ਪੜ੍ਹੋ
ਨਕਦੀ ਤੇ ਸੋਨੇ ਵਾਲਾ ਬਾਗ ਟ੍ਰੇਸ ਕਰ ਕੇ ਮਾਲਕ ਹਵਾਲੇ ਕੀਤਾ
ਸੁਖਮਿੰਦਰ ਭੰਗੂ
ਲੁਧਿਆਣਾ 24 ਮਈ 2025 : ਪੁਲਸ ਕਮਿਸ਼ਨਰ ਲੁਧਿਆਣਾ ਸਵੱਪਨ ਸ਼ਰਮਾ IPS ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਰੁਪਿੰਦਰ ਸਿੰਘ PPS ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੁੱਟਾਂ,ਖੋਹਾਂ,ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਅਤੇ ਟਰੇਸ ਕਰਨ ਲਈ ਕੰਵਲਪ੍ਰੀਤ ਸਿੰਘ ਚਹਿਲ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-3 ਲੁਧਿਆਣਾ ਅਤੇ ਗੁਰ ਇਕਬਾਲ ਸਿੰਘ PPS, ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਈਨ ਲੁਧਿਆਣਾ ਦੀ ਯੋਗ ਅਗਵਾਈ ਅਤੇ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾਂ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 8 ਲੁਧਿਆਣਾ ਦੀ ਅਗਵਾਈ ਹੇਠ ਸ:ਥ:ਸਵਰਨ ਸਿੰਘ ਚੌਕੀ ਇੰਚਾਰਜ ਡੀ.ਐੱਮ.ਸੀ.ਹਸਪਤਾਲ ਦੀ ਪੁਲਿਸ ਪਾਰਟੀ ਵੱਲੋਂ 23 ਮਈ ਨੂੰ ਡਾ:ਰਾਜੀਵ ਵਾਸੀ ਮੋਗਾ ਜੋ ਕਿ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਆਏ ਸਨ, ਜਿਹਨਾ ਦਾ ਇੱਕ ਬੈਗ ਆਟੋ ਈ-ਰਿਕਸ਼ਾ ਵਿੱਚ ਰਹਿ ਗਿਆ ਸੀ ਤਾਂ ਚੌਕੀ ਇੰਚਾਰਜ ਡੀ.ਐੱਮ.ਸੀ.ਹਸਪਤਾਲ ਵੱਲੋਂ ਮੌਕਾ ਪਰ ਕਾਰਵਾਈ ਕਰਦੇ ਹੋਏ 02 ਘੰਟੇ ਦੇ ਵਿੱਚ-ਵਿੱਚ ਡਾ:ਰਾਜੀਵ ਦਾ ਗੁੰਮ ਹੋਇਆ ਬੈਗ ਲੱਭ ਕੇ ਸਹੀ ਸਲਾਮਤ ਉਹਨਾ ਦੇ ਹਵਾਲੇ ਕੀਤਾ।