ਮਸ਼ਹੂਰ ਸ਼ੂਟਿੰਗ ਕੋਚ ਗੋਲਡ ਮੈਡਲਿਸਟ ਜਸਪਾਲ ਰਾਣਾ ਦਾ ਦੇਹਾਂਤ
ਨਵੀਂ ਦਿੱਲੀ, 12 June 2026- ਭਾਰਤੀ ਖੇਡ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਸ਼ੂਟਿੰਗ ਕੋਚ ਅਤੇ ਸਾਬਕਾ ਏਸ਼ੀਅਨ ਗੇਮਜ਼ ਦੇ ਗੋਲਡ ਮੈਡਲਿਸਟ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। ਉਹ 49 ਸਾਲਾਂ ਦੇ ਸਨ।
ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (NRAI) ਦੇ ਪ੍ਰਧਾਨ ਕਲਿਕੇਸ਼ ਨਾਰਾਇਣ ਸਿੰਘ ਦੇਵ ਨੇ ਇਸ ਦੁਖਦ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਸਪਾਲ ਰਾਣਾ ਨੇ ਵੀਰਵਾਰ ਰਾਤ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਖੇਡ ਜਗਤ, ਖਾਸ ਕਰਕੇ ਭਾਰਤੀ ਸ਼ੂਟਿੰਗ ਦੇ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।