ਰੋਮੀ ਘੜਾਮਾਂ ਨੇ ਹਿਮਾਚਲ ਵਿਖੇ ਨੈਸ਼ਨਲ ਖੇਡਾਂ ਵਿੱਚ ਜਿੱਤੇ 03 ਗੋਲਡ ਮੈਡਲ
ਮਨਪ੍ਰੀਤ ਸਿੰਘ
ਰੂਪਨਗਰ , 08 ਜੂਨ
ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਵਿੱਚ ਵਸੇ ਸ਼ਹਿਰ ਧਰਮਸ਼ਾਲਾ ਵਿਚਲੇ ਸਪੋਰਟਸ ਕੰਪਲੈਕਸ ਵਿਖੇ ਐੱਸ.ਬੀ.ਕੇ.ਐੱਫ਼. (ਸੰਯੁਕਤ ਭਾਰਤ ਖੇਲ ਫਾਊਂਡੇਸ਼ਨ) ਵੱਲੋ 14ਵੀਆਂ ਨੈਸ਼ਨਲ ਖੇਡਾਂ ਕਰਵਾਈਆਂ ਗਈਆਂ। ਜਿੱਥੇ ਰੋਪੜ ਦੇ ਵਸਨੀਕ ਗੁਰਬਿੰਦਰ ਸਿੰਘ (ਰੋਮੀ ਘੜਾਮਾਂ) ਨੇ ਪੰਜਾਬ ਵੱਲੋਂ 40+ ਉਮਰ ਵਰਗ ਲਈ ਖੇਡਦਿਆਂ 03 ਗੋਲਡ ਮੈਡਲ ਆਪਣੇ ਨਾਮ ਕੀਤੇ। ਉਨ੍ਹਾਂ 1.5 ਤੇ 10 ਕਿਲੋਮੀਟਰ ਦੌੜਾਂ ਅਤੇ ਯੋਗ (ਫੈਲੋਸ਼ਿਪ) ਵਿੱਚ ਪਹਿਲੇ ਸਥਾਨ ਮੱਲੇ। ਇਸ ਮੌਕੇ ਡਾ. ਰਾਜੀਵ ਭਾਰਦਵਾਜ ਮੈਂਬਰ ਪਾਰਲੀਮੈਂਟ ਕਾਂਗੜਾ, ਪੰਕਜ ਤਾਵੜੇ ਡਾਇਰੈਕਟਰ ਐੱਸ.ਬੀ.ਕੇ.ਐੱਫ਼. ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।