ਸੇਂਟ ਕਬੀਰ ਪਬਲਿਕ ਸਕੂਲ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ
ਪੰਜ ਪਿਆਰਿਆ ਦੇ ਰੂਪ ਵਿੱਚ ਸੱਜੇ ਸਕੂਲੀ ਵਿਦਿਆਰਥੀ
ਰੋਹਿਤ ਗੁਪਤਾ
ਗੁਰਦਾਸਪੁਰ 23 ਨਵੰਬਰ 2026- ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ, (ਗੁਰਦਾਸਪੁਰ)ਵਿੱਚ ਸਿੱਖ ਧਰਮ ਦੇ ਮੋਢੀ, ਸ਼ਾਂਤੀ ਦੇ ਮਸੀਹਾ ਤੇ ਮਹਾਨ ਉਪਦੇਸ਼ਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਐੱਸ.ਬੀ. ਨਾਯਰ ਜੀ ਦੀ ਸਰਪ੍ਰਸਤੀ ਹੇਠ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੁਆਤ 10 ਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਮਧੁਰ ਸ਼ਬਦ ਗਾਇਨ ਕਰਦਿਆਂ ਕੀਤੀ ਗਈ, ਇਸ ਉਪਰੰਤ ਵਿਦਿਆਰਥੀਆਂ ਦੁਆਰਾ ਸ੍ਰੀ ਗੁਰੂ ਨਾਨਕ ਜੀ ਦੇ ਜੀਵਨ ਦੀਆਂ ਸਿੱਖਿਆਵਾਂ ਆਪਣੇ ਵਿਚਾਰਾਂ ਰਾਹੀਂ ਸਾਰਿਆਂ ਸਨਮੁੱਖ ਰੱਖੀਆਂ। ਇਸ ਦੇ ਨਾਲ ਹੀ ਐੱਲ.ਕੇ ਜੀ. ਦੇ ਵਿਦਿਆਰਥੀਆਂ ਨੇ ਮੂਲ ਮੰਤਰ ਦਾ ਜਾਪ ਕਰਦਿਆਂ ਸਾਰਿਆਂ ਨੂੰ ਨਾਮ ਜੱਪਣ ਦੀ ਪ੍ਰੇਰਣਾ ਦਿੱਤੀ।
ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਸਕੂਲੀ ਵਿਦਿਆਰਥੀ ਪ੍ਰਭਾਤ ਫੇਰੀ ਲਈ ਪੰਜ ਪਿਆਰੇ ਦੇ ਰੂਪ ਵਿੱਚ ਸੱਜੇ ਤੇ ਸਕੂਲ ਦੇ ਵੱਖ-ਵੱਖ ਬਲਾਕਾਂ ਦੇ ਦੁਆਲੇ ਘੁੰਮਦੇ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗਾਇਨ ਕੀਤਾ ਗਿਆ। ਜਿਸ ਵਿੱਚ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸੰਬੰਧਤ ਮਧੁਰ ਧਾਰਨਾਵਾਂ ਤੇ ਗਾਉਂਦਿਆ ਹੋਇਆਂ ਪ੍ਰਭਾਤ ਫੇਰੀ ਨੂੰ ਸਫ਼ਲ ਬਣਾਇਆ। ਇਸ ਦੌਰਾਨ ਬਲਾਕ ਏ ਦੇ ਅਧਿਆਪਕਾ ਮੈਡਮ ਜਸਵੀਰ ਕੌਰ, ਮਨਪ੍ਰੀਤ ਕੌਰ ਤੇ ਸਤਿੰਦਰ ਕੌਰ ਦੁਆਰਾ ਵੀ ਨਾਮ ਜਪੋ, ਵੰਡ ਛੱਕੋ ਤੇ ਕਿਰਤ ਕਰੋ ਦੇ ਸਿਧਾਤਾਂ ਦੀ ਸਿੱਖਿਆ ਦਿੰਦੇ ਹੋਇਆ ਸ਼ਬਦ ਦੀ ਪੇਸ਼ਕਾਰੀ ਕੀਤੀ ਗਈ।
ਸਕੂਲੀ ਵਿਦਿਆਰਥੀਆਂ ਤੇ ਪੰਜਾਬੀ ਵਿਭਾਗ ਦੀ ਅਧਿਆਪਕ ਮੈਡਮ ਜਸਵੀਰ ਕੌਰ ਤੇ ਰਵਿੰਦਰ ਕੌਰ, ਗੁਲਾਬ ਸਿੰਘ ਦੁਆਰਾ ਆਨੰਦ ਸਾਹਿਬ ਦਾ ਪਾਠ ਕੀਤਾ,ਉਪਰੰਤ ਅਰਦਾਸ ਕਰਕੇ ਪ੍ਰਸ਼ਾਦ ਵੰਡ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਪ੍ਰੋਗਰਾਮ ਦੇ ਅੰਤਮ ਪੜਾਅ ਦੌਰਾਨ ਸਕੂਲ ਪ੍ਰਿੰਸੀਪਲ ਜੀ ਤੇ ਮੈੱਨਜਮੈਂਟ ਮੈਂਬਰ ਨਵਦੀਪ ਕੌਰ ਤੇ ਕੁਲਦੀਪ ਕੌਰ ਜੀ ਨੇ ਸਮੁੱਚੇ ਸਕੂਲ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ੁੱਭਕਾਮਵਾਨਾ ਦਿੱਤੀਆ ਤੇ ਨਾਲ ਹੀ ਸਾਰੇ ਵਿਦਿਆਰਥੀਆਂ ਨੂੰ ਆਪਣੇ- ਆਪਣੇ ਧਰਮ ਵਿੱਚ ਪਰਿਪੱਕ ਰਹਿ ਕੇ ਸੁਚੱਜਾ ਤੇ ਰਹਿਤਮਈ ਜੀਵਨ ਬਤੀਤ ਕਰਨ ਦਾ ਪ੍ਰਣ ਕਰਵਾਇਆ। ਇਸ ਮੌਕੇ ਸਟਾਫ਼ ਮੈਂਬਰ ਅਤੇ ਸਮੂਹ ਸਕੂਲੀ ਵਿਦਿਆਰਥੀ ਸਨ।