ਸੇਂਟ ਕਬੀਰ ਪਬਲਿਕ ਸਕੂਲ ਵਿੱਚ ਦਿਵਾਲੀ ਦਾ ਤਿਓਹਾਰ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ
ਸਕੂਲ ਵਿੱਚ ਇੰਟਰ ਹਾਊਸ ਰੰਗੋਲੀ ਅਤੇ ਦੀਵਾ- ਥਾਲੀ ਮੁਕਾਬਲੇ ਕਰਵਾਏ ਗਏ...
ਰੋਹਿਤ ਗੁਪਤਾ
ਗੁਰਦਾਸਪੁਰ 7 ਨਵੰਬਰ
ਸੇਂਟ ਕਬੀਰ ਪਬਲਿਕ ਸਕੂਲ ,ਸੁਲਤਾਨਪੁਰ (ਗੁਰਦਾਸਪੁਰ) ਵਿੱਚ ਰੰਗਾਂ ਤੇ ਉਮੰਗਾਂ ਨਾਲ ਭਰਿਆ ਖ਼ੁਸੀ ਪ੍ਰਗਟਾਉਂਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਪ੍ਰਿੰਸੀਪਲ ਐੱਸ.ਬੀ.ਨਾਯਰ ਜੀ ਦੀ ਪ੍ਰਧਾਨਗੀ ਹੇਠ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗਿਆਰਵੀੰ ਜਮਾਤ ਦੇ ਵਿਦਿਆਰਥੀਆਂ ਇਮਾਨੀ ਅਤੇ ਹਰਸ਼ਦੀਪ ਕੌਰ ਦੁਆਰਾ ਦਿਵਾਲੀ ਦੀ ਪਵਿੱਤਰਤਾ ਸੰਬੰਧੀ ਵਿਚਾਰ ਪੇਸ਼ ਕਰਦਿਆ ਕੀਤੀ। ਇਸ ਉਪਰੰਤ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਹੋਇਆਂ ਸਕੂਲ ਦੇ ਸੰਗੀਤ ਅਧਿਆਪਕ ਲਤਿਸ਼ ਜੋਸ਼ੀ ਅਤੇ ਲਖਵਿੰਦਰ ਸਿੰਘ ਦੀ ਮਦਦ ਨਾਲ਼ ਸੱਤਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਭਰੇ ਮਧੁਰ ਸ਼ਬਦ ਅਤੇ ਸ਼੍ਰੀ ਰਾਮ ਜੀ ਦੇ ਅਯੋਧਿਆ ਵਾਪਸੀ ਨੂੰ ਸਮਰਪਿਤ ਭਜਨ ਗਾਇਨ ਕੀਤੇ।ਐਲ.ਕੇ.ਜੀ ਅਤੇ ਯੂ. ਕੇ.ਜੀ. ਦੇ ਵਿਦਿਆਰਥੀਆਂ ਦੁਆਰਾ ਸੁੰਦਰ ਡਾਂਸ ਦੀ ਪੇਸ਼ਕਾਰੀ ਕੀਤੀ ਗਈ। ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਮਾਤਾ ਸੀਤਾ, ਸ਼੍ਰੀ ਰਾਮ ਜੀ, ਹਨੂੰਮਾਨ, ਜੀ ਅਤੇ ਮਾਤਾ ਲਕਸ਼ਮੀ ਜੀ ਦਾ ਕਿਰਦਾਰ ਨਿਭਾ ਕੇ ਮਾਹੌਲ ਵਿੱਚ ਖੂਬ ਰੰਗ ਬੰਨਿਆ। ਦੂਸਰੀ ਜਮਾਤ ਦੀ ਵਿਦਿਆਰਥਣ ਲਵਨੀਤ ਕੌਰ ਨੇ ਕਵਿਤਾ ਦੀ ਪੇਸ਼ਕਾਰੀ ਕਰਕੇ ਦਿਵਾਲੀ ਦੇ ਤਿਉਹਾਰ ਦੀ ਖੂਬਸੂਰਤੀ ਨੂੰ ਲੈਅਬੱਧ ਕੀਤਾ।
ਇਸ ਦੇ ਨਾਲ ਸਕੂਲ ਦੇ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਦੀਵਾ-ਥਾਲੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਆਪਣੀਆਂ ਸੁੰਦਰ ਕਲਾ ਕ੍ਰਿਤੀਆਂ ਦਾ ਪ੍ਰਦਰਸ਼ਨ ਕੀਤਾ।
ਇਸ ਉਪਰੰਤ ਸਕੂਲ ਦੇ ਚਾਰ ਹਾਉਸਾਂ ਵਿੱਚ ਰੰਗੋਲੀ ਮੁਕਾਬਲਾ ਕਰਵਾਇਆ ਗਿਆ। ਜਿਸ ਦੌਰਾਨ ਵਿਦਿਆਰਥੀਆਂ ਨੇ ਮਨਮੋਹਕ ਨਮੂਨਿਆਂ ਰਾਹੀਂ ਆਪਣੇ ਹੁਨਰ ਨੂੰ ਸਾਹਮਣੇ ਲਿਆਂਦਾ।ਸਕੂਲ ਦੇ ਬਲਾਕ 'ਏ' ਵਿੱਚ ਨੰਨੇ-ਮੁੰਨੇ ਵਿਦਿਆਰਥੀਆਂ ਦੁਆਰਾ ਦੀਵਿਆਂ ਨੂੰ ਸੁੰਦਰ ਸਜਾਇਆ ਗਿਆ ਅਤੇ ਰੰਗ ਬਿਰੰਗੇ ਕਾਰਡ ਬਣਾਏ ਗਏ। ਸਕੂਲ ਦੇ ਵਰਾਂਡਿਆਂ ਨੂੰ ਹੱਥ ਦੇ ਨਾਲ ਬਣਾਈਆਂ ਹੋਈਆਂ ਚੀਜ਼ਾਂ ਨਾਲ ਸਜਾਇਆ ਗਿਆ।
ਪ੍ਰਿੰਸੀਪਲ ਜੀ ਦੁਆਰਾ ਪ੍ਰੋਗਰਾਮ ਦੇ ਅੰਤਮ ਪੜਾਅ ਵਿੱਚ ਦੀਵਾ-ਥਾਲੀ ਅਤੇ ਰੰਗੋਲੀ ਮੁਕਾਬਲਿਆ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਦਿਵਾਲੀ ਦੇ ਵਿਸ਼ੇਸ਼ ਤਿਓਹਾਰ ਤੇ ਘੱਟ ਤੋਂ ਘੱਟ ਪਟਾਕੇ ਚਲਾ ਕੇ ਵਾਤਾਵਰਨ ਨੂੰ ਸੰਭਾਲਣ ਤੇ ਹਮੇਸ਼ਾ ਆਪਣੇ ਧਰਮ ਦਾ ਸਤਿਕਾਰ ਕਰਨ ਦੀ ਪ੍ਰੇਰਣਾ ਦਿੱਤੀ ਗਈ। ਇਸ ਪਵਿੱਤਰ ਮੌਕੇ ਤੇ ਸਕੂਲ ਵਿੱਚ ਬਣਾਈ ਗਈ ਇਕੋ ਕਲੱਬ ਸੁਸਾਇਟੀ ਵੱਲੋਂ ਰੁੱਖ ਲਗਾ ਕੇ ਹਰੀ ਦੀਵਾਲੀ ਮਨਾਉਣ ਦਾ ਵੀ ਸੰਦੇਸ਼ ਦਿੱਤਾ ਗਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਮੈੱਨਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਜੀ ਦੁਆਰਾ ਸਮੁੱਚੇ ਸਕੂਲ ਨੂੰ ਦਿਵਾਲੀ ਦੇ ਤਿਓਹਾਰ ਦੀਆਂ ਹਾਰਦਿਕ ਸੁੱਭਕਾਮਨਾਵਾਂ ਦਿੱਤੀਆਂ ਗਈਆਂ।