ਧੂਰੀ 'ਚ ਬਰਖ਼ਾਸਤ 253 ਅਧਿਆਪਕਾਂ ਦਾ ਹੱਲਾਬੋਲ: ਮੁੱਖ ਮੰਤਰੀ ਦਫ਼ਤਰ ਅੱਗੇ ਲਾਇਆ ਧਰਨਾ, ਬਾਜ਼ਾਰਾਂ 'ਚ ਕੱਢਿਆ ਰੋਸ ਮਾਰਚ
ਧੂਰੀ (ਸੰਗਰੂਰ) 7 ਨਵੰਬਰ 2026- ਸਿੱਖਿਆ ਵਿਭਾਗ ਦੁਆਰਾ ਟਰਮੀਨੇਟ ਕੀਤੇ ਗਏ 253 ਅਧਿਆਪਕਾਂ ਨੇ ਰੋਸ ਵਜੋਂ ਧੂਰੀ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਮੂਹਰੇ ਧਰਨਾ ਲਗਾਇਆ। ਜਾਣਕਾਰੀ ਦਿੰਦੇ ਆ ਬੁਲਾਰਿਆਂ ਵਿੱਚੋਂ ਬਲਕਾਰ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਅਧਿਆਪਕ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਪਰ ਮਿਤੀ 28 ਅਕਤੂਬਰ ਨੂੰ ਸਿੱਖਿਆ ਵਿਭਾਗ ਦੁਆਰਾ ਇਹਨਾਂ ਨੂੰ ਟਰਮੀਨੇਸ਼ਨ ਦੇ ਨੋਟਸ ਜਾਰੀ ਕਰ ਦਿੱਤੇ ਗਏ ਹਨ। ਭਰਤੀ ਦੇ ਸਾਢੇ ਤਿੰਨ ਸਾਲ ਬਾਅਦ ਸਿੱਖਿਆ ਵਿਭਾਗ ਨੇ ਰੀਕਾਸਟ ਲਿਸਟਾਂ ਦਾ ਹਵਾਲਾ ਦੇ ਕੇ ਇਹ ਐਕਸ਼ਨ ਲਿਆ ਹੈ, ਇਹਨਾਂ ਅਧਿਆਪਕਾਂ ਦੀ ਭਰਤੀ ਸਿੱਖਿਆ ਵਿਭਾਗ ਅਤੇ ਹਾਈ ਕੋਰਟ ਦੀ ਨਿਯਮਾਂ ਅਨੁਸਾਰ ਬਣੀ ਹੋਈ ਉੱਤਰ ਕੁੰਜੀ, ਜਿਸ ਨੂੰ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਰਾਂ ਦੁਆਰਾ ਬਣਾਇਆ ਗਿਆ ਸੀ, ਉਸ ਅਨੁਸਾਰ ਹੋਈ ਸੀ।
ਪਰ ਸਿੱਖਿਆ ਵਿਭਾਗ ਨੇ ਇਸ ਸੋਧੀ ਹੋਈ ਉੱਤਰ ਕੁੰਜੀ ਨੂੰ ਰੱਦ ਕਰਕੇ ਨਾਈਲਟ ਕੰਪਨੀ ਦੁਆਰਾ ਬਣਾਈ ਉੱਤਰ ਕੁੰਜੀ ਜਿਸ ਵਿੱਚ ਅਨੇਕਾਂ ਤਰੁਟੀਆਂ ਹਨ ਨੂੰ ਲਾਗੂ ਕਰ ਦਿੱਤਾ ਹੈ। ਜਿਸ ਕਾਰਨ ਇਹ 253 ਅਧਿਆਪਕ ਸਾਢੇ ਤਿੰਨ ਸਾਲ ਬਾਅਦ ਚੋਣ ਸੂਚੀ ਵਿੱਚੋਂ ਬਾਹਰ ਹੋ ਗਏ ਹਨ।
- Download Babushahi App
-
-