ਪਿੰਡ ਜਲਬੇੜੀ ਗੈਲਾ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਦਾ ਚੈੱਕ ਦਿੰਦੇ ਹੋਏ ਚੇਅਰਮੈਨ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 23 ਅਗਸਤ 2026 :ਕੁੱਝ ਦਿਨ ਪਹਿਲਾਂ ਜਿਲ੍ਹੇ ਦੇ ਚੇਅਰਮੈਨਾਂ ਵੱਲੋਂ ਪਿੰਡ ਜਲਬੇੜੀ ਗੈਲਾ ਵਿਖੇ ਸ.ਜਗਜੋਤ ਸਿੰਘ ਜੋਤੀ ਜੀ ਅਤੇ ਸਮੂਹ ਪਿੰਡ ਵਾਸੀਆਂ ਨਾਲ ਇੱਕ ਵਿਸ਼ੇਸ਼ ਮਿਲਣੀ ਕੀਤੀ , ਇਸ ਮੌਕੇ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਦਾ ਚੈੱਕ ਸੌਂਪਿਆ ਅਤੇ ਇਲਾਕਾ ਨਿਵਾਸੀਆਂ ਨਾਲ ਪਿੰਡ ਦੀ ਤਰੱਕੀ ਲਈ ਵਿਚਾਰ-ਵਟਾਂਦਰਾ ਕੀਤਾ , ਪਿੰਡ ਵਾਸੀਆਂ ਵੱਲੋਂ ਮਿਲੇ ਅਥਾਹ ਪਿਆਰ ਅਤੇ ਸਤਿਕਾਰ ਲਈ ਉਹਨਾਂ ਸਭ ਦਾ ਦਿਲੋਂ ਧੰਨਵਾਦ ਕੀਤਾ , ਇਸ ਮੌਕੇ ਮੇਰੇ ਨਾਲ ਚੇਅਰਮੈਨ ਸ.ਰਸ਼ਪਿੰਦਰ ਸਿੰਘ ਰਾਜਾ , ਚੇਅਰਮੈਨ ਸ.ਗੁਰਵਿੰਦਰ ਸਿੰਘ ਢਿੱਲੋਂ ,ਚੇਅਰਮੈਨ ਲਿਬੜਾ , ਸ.ਮਨਜਿੰਦਰ ਸਿੱਧੂ , ਐਡਵੋਕੇਟ ਸ.ਮਨਪ੍ਰੀਤ ਸਿੰਘ ਟਿਵਾਣਾ ਅਤੇ ਸ.ਹਰਪ੍ਰੀਤ ਸਿੰਘ ਹਾਜ਼ਰ ਸਨ