ਭਾਜਪਾ ਆਗੂ ਵੀਨੂੰ ਗੋਇਲ ਵੱਲੋਂ ਕੌਮੀ ਮਹਿਲਾ ਮੋਰਚਾ ਦੀ ਪ੍ਰਧਾਨ ਨਾਲ ਮੁਲਾਕਾਤ
ਅਸ਼ੋਕ ਵਰਮਾ
ਬਠਿੰਡਾ 2 ਜੂਨ 2026:ਪੰਜਾਬ ਮਹਿਲਾ ਮੋਰਚਾ ਭਾਜਪਾ ਦੀ ਮੈਂਬਰ ਵੀਨੂੰ ਗੋਇਲ ਨੇ ਬੀਤੇ ਦਿਨੀ ਕੌਮੀ ਮਹਿਲਾ ਮੋਰਚਾ ਪ੍ਰਧਾਨ ਸ਼੍ਰੀਮਤੀ ਵਨਥੀ ਸ੍ਰੀ ਨਿਵਾਸਨ ਜੀ ਨਾਲ ਭੇਂਟ ਕੀਤੀ ਤੇ ਉਹਨਾਂ ਦੇ ਨਾਲ ਪੰਜਾਬ ਵਿੱਚ ਔਰਤਾਂ ਦੀ ਆਰਥਿਕ ਸਮਾਜਿਕ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਔਰਤਾਂ ਦੇ ਸਰਬਪੱਖੀ ਵਿਕਾਸ ਲਈ ਅਤੇ ਆਤਮ ਨਿਰਭਰਤਾ ਦੇ ਖੇਤਰ ਵਿੱਚ ਔਰਤਾਂ ਨੂੰ ਮਜਬੂਤ ਕਰਨਾ ਤੇ ਰਾਜਨੀਤੀ ਵਿੱਚ ਉਹਨਾਂ ਦੀ ਭਾਗੇਦਾਰੀ ਨੂੰ ਵੱਧ ਚੜ੍ਹ ਕੇ ਸਹਿਯੋਗ ਕਰਨ ਸਮੇਤ ਹੋਰ ਵੀ ਕਈ ਤੱਥਾਂ ਤੇ ਗੱਲਬਾਤ ਕੀਤੀ।