ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ 295 ਬਲਾਕ ਪੰਜਗਰਾਈ ਕਲਾਂ ਦੀ ਮੀਟਿੰਗ ਹੋਈ
ਪੰਜਗਰਾਈਂ ਕਲਾਂ,20 ਮਾਰਚ(ਸੁਖਜਿੰਦਰ ਸਿੰਘ ਪੰਜਗਰਾਈਂ): ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:) 295 ਬਲਾਕ ਪੰਜਗਰਾਈ ਕਲਾਂ ਦੀ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਮੰਦਰ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਸਥਾਨਕ ਗਿੱਲ ਪੱਤੀ ਦੀ ਲਾਇਬ੍ਰੇਰੀ ਵਿੱਚ ਪੰਜਗਰਾਈਂ ਕਲਾਂ ਵਿਖੇ ਹੋਈ, ਇਸ ਮਹੀਨਾਵਾਰ ਮੀਟਿੰਗ ਵਿੱਚ ਰਾਜਨ ਸਿੰਗਲਾ ਹਸਪਤਾਲ ਤੋਂ ਡਾਕਟਰ ਮੋਹਿਤ ਬਾਂਸਲ ਮਨੋ ਰੋਗ ਮਾਹਿਰ ਵਿਸ਼ੇਸ਼ ਤੌਰ ਤੇ ਪਹੁੰਚੇ । ਡਾਕਟਰ ਜਸਵਿੰਦਰ ਸਿੰਘ ਨੇ ਡਾਕਟਰ ਮੋਹਿਤ ਬੰਸਲ ਨੂੰ ਜੀ ਆਇਆ ਆਖਿਆ,ਮੀਟਿੰਗ ਵਿੱਚ ਪਹੁੰਚੇ ਹੋਏ ਡਾਕਟਰ ਸਾਥੀਆਂ ਨੂੰ ਉਹਨਾਂ ਨੇ ਸਮਾਜ ਵਿੱਚ ਫੈਲ ਰਹੀਆਂ ਮਨੋਰੋਗਿਕ ਬਿਮਾਰੀਆਂ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਬਾਰੇ ਜਾਣਕਾਰੀ ਦਿੱਤੀ, ਉਹਨਾਂ ਬੋਲਦਿਆਂ ਹੋਇਆ ਕਿਹਾ ਕਿ ਅਸੀਂ ਤੁਹਾਡੇ ਨਾਲ ਮਿਲ ਕੇ ਸਮਾਜ ਨੂੰ ਨਿਰੋਗ ਅਤੇ ਨਸ਼ਾ ਮੁਕਤ ਕਰਨ ਦਾ ਅਹਿਦ ਕਰਦੇ ਹਾਂ ਜਿਸ ਵਿੱਚ ਤੁਸੀਂ ਬਹੁਤ ਵੱਡੀ ਜਿੰਮੇਵਾਰੀ ਨਿਭਾਉਂਦੇ ਹੋ।ਇਸ ਮਹੀਨਾਵਾਰ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਡਾਕਟਰ ਸਾਥੀਆਂ ਨਾਲ ਸਾਂਝੇ ਕੀਤੇ।
ਮੀਟਿੰਗ ਵਿੱਚ ਡਾਕਟਰ ਜੀਤ ਸਿੰਘ ਬਲਾਕ ਖਜਾਨਚੀ, ਡਾਕਟਰ ਜਗਸੀਰ ਮੁਹੰਮਦ ਬਲਾਕ ਜਰਨਲ ਸੈਕਟਰੀ, ਡਾਕਟਰ ਗੁਰਦੇਵ ਸਿੰਘ, ਡਾਕਟਰ ਸਰੂਪ ਸਿੰਘ ਕੈਂਥ, ਡਾਕਟਰ ਬਲਵੀਰ ਸਿੰਘ ਸਰਾਵਾਂ,ਡਾਕਟਰ ਗੁਰਾ ਦਿੱਤਾ ਪੰਜਗਰਾਈਂ, ਡਾਕਟਰ ਸਾਰਜੰਟ ਦੇਵੀ ਵਾਲਾ ,ਡਾਕਟਰ ਰਾਮਪ੍ਰੀਤਮ ਸਿੰਘ ਔਲਖ ,ਡਾਕਟਰ ਲਵਪ੍ਰੀਤ ਸਿੰਘ ਜਿਉਣ ਵਾਲਾ, ਡਾਕਟਰ ਸੋਨੂ ਔਲਖ, ਡਾਕਟਰ ਗੁਰਵਿੰਦਰ ਢੁੱਡੀ ,ਡਾਕਟਰ ਜਗਸੀਰ ਗਿੱਲ, ਡਾਕਟਰ ਸਰਾਜ ਖਾਨ ਜਿਲ੍ਹਾ ਜਰਨਲ ਸੈਕਟਰੀ, ਡਾਕਟਰ ਰਾਜ ਸਿੰਘ ਜਿਲ੍ਹਾ ਡੈਲੀਗੇਟ, ਡਾਕਟਰ ਬਲਵੀਰ ਕੌਰ ਕੋਟ ਸੁਖੀਆ ਡਾਕਟਰ,ਪ੍ਰਵੀਨ ਕੌਰ ਦੇਵੀਵਾਲਾ ,ਡਾਕਟਰ ਸੁਖਵਿੰਦਰ ਸੁੱਖੀ ਕੋਟ ਸੁਖੀਆ, ਡਾਕਟਰ ਜਸ਼ਨਦੀਪ ਸਰਾਵਾਂ, ਡਾਕਟਰ ਗੁਰਜੰਟ ਸਿਰਸੜੀ, ਡਾਕਟਰ ਗਗਨਦੀਪ , ਡਾਕਟਰ ਲਵਪ੍ਰੀਤ ਸਰਾਵਾਂ ਆਦਿ ਹਾਜ਼ਰ ਸਨ