ਬਾਡੀ ਬਿਲਡਰ ਵਰਿੰਦਰ ਘੁੰਮਣ ਮੌਤ ਮਾਮਲਾ; 4 ਸੀਨੀਅਰ ਡਾਕਟਰਾਂ ਵਿਰੁੱਧ FIR ਦਰਜ
ਅੰਮ੍ਰਿਤਸਰ, 20 ਮਾਰਚ 2026: ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੀ ਸਰਜਰੀ ਦੌਰਾਨ ਹੋਈ ਮੌਤ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ BNS ਦੀ ਧਾਰਾ 106(1) (ਲਾਪਰਵਾਹੀ ਕਾਰਨ ਮੌਤ) ਤਹਿਤ ਫੋਰਟਿਸ ਹਸਪਤਾਲ ਦੇ 4 ਸੀਨੀਅਰ ਡਾਕਟਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਦੀ ਰਿਪੋਰਟ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
SIT ਦੀ ਰਿਪੋਰਟ ਨੇ ਕੀਤੀ ਲਾਪਰਵਾਹੀ ਦੀ ਪੁਸ਼ਟੀ
ਵਰਿੰਦਰ ਘੁੰਮਣ ਦੀ ਮੌਤ 9 ਅਕਤੂਬਰ 2025 ਨੂੰ ਹਸਪਤਾਲ ਵਿੱਚ ਇੱਕ ਆਪ੍ਰੇਸ਼ਨ ਦੌਰਾਨ ਹੋਈ ਸੀ। ਪਰਿਵਾਰਕ ਮੈਂਬਰਾਂ ਨੇ ਸ਼ੁਰੂ ਤੋਂ ਹੀ ਡਾਕਟਰਾਂ 'ਤੇ ਇਲਾਜ ਵਿੱਚ ਅਣਗਹਿਲੀ ਵਰਤਣ ਦੇ ਗੰਭੀਰ ਦੋਸ਼ ਲਗਾਏ ਸਨ। ਪਿਛਲੇ ਮਹੀਨੇ ਪੇਸ਼ ਕੀਤੀ ਗਈ SIT ਦੀ ਰਿਪੋਰਟ ਵਿੱਚ ਸਪੱਸ਼ਟ ਹੋਇਆ ਕਿ, ਮੌਤ ਦਾ ਮੁੱਖ ਕਾਰਨ ਆਪ੍ਰੇਸ਼ਨ ਦੌਰਾਨ ਵਰਤੀ ਗਈ ਡਾਕਟਰੀ ਲਾਪਰਵਾਹੀ ਸੀ। ਮਾਹਰ ਡਾਕਟਰਾਂ ਦੇ ਪੈਨਲ ਨੇ ਹਸਪਤਾਲ ਪ੍ਰਬੰਧਨ ਅਤੇ ਸਰਜਰੀ ਟੀਮ ਦੇ ਕੰਮਕਾਜ ਵਿੱਚ ਕਮੀਆਂ ਪਾਈਆਂ।
Click to Follow Babushahi Facebook page →