ਭਾਈ ਰੂਪਾ ਬਾਕਸਿੰਗ ਕਲੱਬ ਦਾ ਅਰਮਾਨਦੀਪ ਬਣਿਆ ਚੈਂਪੀਅਨ -ਜਿੱਤਿਆ ਸੋਨੇ ਦਾ ਤਗਮਾ
ਅਸ਼ੋਕ ਵਰਮਾ
ਬਠਿੰਡਾ, 20 ਮਾਰਚ 2026 :ਤਰਨ ਤਾਰਨ ਵਿਖੇ ਚੱਲ ਰਹੀ ਸਬ ਜੂਨੀਅਰ ਲੜਕੇ ਸ਼ਾਨੋ ਸੌਕਤ ਨਾਲ ਸਮਾਪਤ ਹੋਈ ਜਿਸ ਵਿੱਚ ਬਠਿੰਡਾ ਜਿਲ੍ਹਾ ਦੀ ਟੀਮ ਦੇ ਬਾਕਸਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ । ਇਹ ਜਾਣਕਾਰੀ ਦਿੰਦਿਆਂ ਕੋਚ ਨਿਰਮਲ ਸਿੰਘ ਨੇ ਦੱਸਿਆ ਕੇ ਹਰਦੀਪ ਸਿੰਘ ਬਾਕਸਿੰਗ ਕੋਚ ਤਲਵੰਡੀ ਸਾਬੋ ਉਹਨਾਂ ਦੀ ਅਗਵਾਈ ਹੇਠ ਅਰਮਾਨਦੀਪ ਸਿੰਘ ਨੇ ਸੋਨਾ, ਰਾਹੁਲ ਨੇ ਚਾਂਦੀ ,ਮਹਿਕਦੀਪ ਸਿੰਘ ,ਪਰਮਵੀਰ ਸਿੰਘ ਅਤੇਅੰਸਪ੍ਰਤਾਪ ਸਿੰਘ ਨੇ ਕਾਂਸੀ ਤਗਮੇ ਹਾਸਿਲ ਕੀਤੇ ਹਨ। ਉਹਨਾਂ ਇਸ ਪ੍ਰਾਪਤੀ ਲਈ ਸਮੁੱਚੀ ਐਸੋਸੀਏਸ਼ਨ ਅਤੇੇ ਮਾਪਿਆਂ ਵਧਾਈ ਦਿੱਤੀ ਹੈ।