ਬਠਿੰਡਾ ਪੁਲਿਸ ਨੇ ਬਸਤੀ ਬੀੜ ਤਲਾਬ ਵਿੱਚ ਚਲਾਇਆ ਨਸ਼ਾ ਤਸਕਰਾਂ ਖਿਲਾਫ CASO ਆਪਰੇਸ਼ਨ
ਅਸ਼ੋਕ ਵਰਮਾ
ਬਠਿੰਡਾ, 19 ਮਾਰਚ 2026 ' ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਗਈ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਰੋਜ ਪੰਜਾਬ ਦੇ ਵੱਖ-ਵੱਖ ਏਰੀਏ ਵਿੱਚ ਸਰਚ ਅਭਿਆਨ ਚਲਾਏ ਜਾ ਰਹੇ ਹਨ ਇਸੇ ਲੜੀ ਤਹਿਤ ਅੱਜ ਮਿਤੀ 19.03.2026 ਨੂੰ ਜਿਲ੍ਹਾ ਬਠਿੰਡਾ ਦੀ ਸਬ ਡਵੀਜਨ ਬਠਿੰਡਾ ਦਿਹਾਤੀ ਦੇ ਥਾਣਾ ਸਦਰ ਬਠਿੰਡਾ ਦੇ ਏਰੀਏ ਬਸਤੀ ਬੀੜ ਤਲਾਬ ਦੀ ਵੰਡ ਕਰਕੇ ਅਚਨਚੇਤ (CASO) ਅਪਰੇਸ਼ਨ ਤਹਿਤ ਸਰਚ ਅਭਿਆਨ ਚਲਾਇਆ ਗਿਆ।ਇਹ ਸਰਚ ਅਭਿਆਨ ਸ਼੍ਰੀ ਜਤਿੰਦਰ ਕੁਮਾਰ ਜੈਨ, ਡੀ.ਜੀ.ਪੀ (PSPCL) ਦੇ ਮਾਰਗ ਦਰਸ਼ਨ ਹੇਠ ਡਾ. ਜਯੋਤੀ ਯਾਦਵ, ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੀ ਰਹਿਨੁਮਾਈ ਹੇਠ ਸ਼੍ਰੀਮਤੀ ਹੀਨਾ ਗੁਪਤਾ, ਪੀ.ਪੀ.ਐੱਸ, ਐੱਸ.ਪੀ (ਪੀ.ਬੀ.ਆਈ.) ਬਠਿੰਡਾ ਅਤੇ ਸ੍ਰ. ਕਰਮਜੀਤ ਸਿੰਘ, ਪੀ.ਪੀ.ਐੱਸ ਡੀ.ਐੱਸ.ਪੀ ਸਪੈਸ਼ਲ ਕਰਾਇਮ ਬਠਿੰਡਾ ਅਤੇ ਸ: ਹਰਵਿੰਦਰ ਸਿੰਘ ਸਰਾਂ, ਡੀ.ਐਸ.ਪੀ. ਬਠਿੰਡਾ ਦਿਹਾਤੀ ਦੀ ਅਗਵਾਈ ਵਿੱਚ ਕਰੀਬ 355 ਦੇ ਕਰੀਬ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ।
ਇਸ ਮੌਕੇ ਬਠਿੰਡਾ ਪੁਲਿਸ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਜਿਲ਼੍ਹੇ ਅੰਦਰ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅਚਨਚੇਤ ਹੀ ਪੁਲਿਸ ਦੀਆਂ ਟੀਮਾਂ ਵੱਲੋਂ ਜਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿੱਚ ਵੱਖ-ਵੱਖ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਤੋਂ ਪਹਿਲਾਂ ਉਸ ਏਰੀਏ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਰਸਤਿਆਂ ਨੂੰ ਨਾਕਾਬੰਦੀ ਕਰਕੇ ਸੀਲ ਕੀਤਾ ਗਿਆ, ਤਾਂ ਜੋ ਕੋਈ ਵੀ ਵਿਅਕਤੀ ਆਪਣੇ ਏਰੀਏ ਤੋਂ ਬਾਹਰ ਨਾ ਜਾਵੇ।ਇਹ ਸਰਚ ਅਭਿਆਨ ਇੱਕੋ ਸਮੇ ਜਿਲ੍ਹੇ ਦੇ ਵੱਖ-ਵੱਖ 09 ਸਥਾਨਾਂ ਪਰ ਚਲਾਇਆ ਗਿਆ ।ਇਸ ਸਰਚ ਅਪਰੇਸ਼ਨ ਦੌਰਾਨ ਪੁਲਿਸ ਵੱਲੋਂ 76 ਦੇ ਘਰ ਚੈੱਕ ਕੀਤੇ ਗਏ , 56 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ, 10 ਮੁਕੱਦਮੇ ਦਰਜ ਕੀਤੇ ਗਏ, ਕੁੱਲ 56 ਵਿਅਕਤੀ ਗ੍ਰਿਫਤਾਰ ਕੀਤੇ ਗਏ, 55.52 ਗਰਾਮ ਹੈਰੋਇਨ, 245 ਨਸ਼ੀਲੀਆਂ ਗੋਲ਼ੀਆਂ , 08 ਚੋਰੀ ਦੇ ਮੋਟਰ ਮੋਟਰਸਾਈਕਲ ਬਰਾਮਦ ਕੀਤੇ ਗਏ।
ਬਠਿੰਡਾ ਪੁਲਿਸ ਵੱਲੋ ਇਹ ਅਪੀਲ ਕੀਤੀ ਜਾਦੀ ਹੈ ਕਿ ਨਸ਼ੇ ਨੂੰ ਰੋਕਣ ਲਈ ਪੁਲਿਸ ਦਾ ਸਹਿਯੋਗ ਦਿਓ ਅਤੇ ਪੁਲਿਸ ਨੌਜਵਾਨਾ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਪਿੰਡਾਂ/ਸ਼ਹਿਰਾਂ ਅਤੇ ਕਸਬਿਆ ਵਿੱਚ ਨਸ਼ਿਆਂ ਖਿਲ਼ਾਫ ਜਾਗਰੂਕਤਾ ਸੈਮੀਨਾਰ ਕਰਕੇ ਖੇਡਾਂ ਨਾਲ ਜੋੜਨ ਦਾ ਯਤਨ ਕਰ ਰਹੀ ਹੈ।