16 ਨਵੰਬਰ ਦੀ ਧੂਰੀ ਰੈਲੀ ਵਿੱਚ ਪੈਨਸ਼ਨਰ ਭਰਵੀਂ ਸਮੂਲੀਅਤ ਕਰਨਗੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 07 ਨਵੰਬਰ 2025
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਸ੍ਰੀ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਮੀਟਿੰਗ ਹਾਲ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ, ਇਕਬਾਲ ਸਿੰਘ, ਕਰਨੈਲ ਸਿੰਘ, ਹਰੀ ਬਿਲਾਸ, ਜਸਵੀਰ ਸਿੰਘ ਮੋਰੋਂ, ਰਾਮ ਪਾਲ, ਰੇਸ਼ਮ ਲਾਲ, ਸਰਵਣ ਰਾਮ, ਜਸਬੀਰ ਸਿੰਘ ਖਟਕੜ, ਦੇਸ ਰਾਜ ਚੌਹਾਨ, ਪ੍ਰਿੰ. ਅਸ਼ੋਕ ਕੁਮਾਰ, ਪ੍ਰਿੰ. ਧਰਮ ਪਾਲ, ਹਰਮੇਸ਼ ਲਾਲ ਰਾਣੇਵਾਲ, ਦੇਸ ਰਾਜ ਬੱਜੋਂ ਆਦਿ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦੀ ਅਣਦੇਖੀ ਕਰਨ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਉਹਨਾਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 16 ਨਵੰਬਰ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਕੀਤੀ ਜਾ ਰਹੀ ਸੂਬਾ ਪਧਰੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।
ਆਗੂਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨਿਟ ਭੰਗ ਕਰਨ ਨੂੰ ਪੰਜਾਬ ਨਾਲ ਇੱਕ ਹੋਰ ਧੱਕਾ ਦੱਸਿਆ। ਉਹਨਾਂ ਚੰਡੀਗੜ੍ਹ, ਬੀਬੀਐਮਬੀ, ਪੰਜਾਬ ਦੇ ਦਰਿਆਵਾਂ ਦੇ ਪਾਣੀ, ਪੰਜਾਬੀ ਬੋਲਦੇ ਇਲਾਕਿਆਂ ਸਮੇਤ ਯੂਨੀਵਰਸਿਟੀਆਂ ਦੇ ਹੱਕ ਦੀ ਲੜਾਈ ਲਈ ਸਮੁੱਚੇ ਪੰਜਾਬੀਆਂ ਨੂੰ ਇੱਕ ਮੁੱਠ ਹੋਣ ਦਾ ਸੱਦਾ ਦਿੱਤਾ।
ਆਗੂਆਂ ਨੇ ਅਕਤੂਬਰ ਇਨਕਲਾਬ ਦੀ 108ਵੀਂ ਵਰੇਗਢ ਮੌਕੇ ਹੱਕ ਸੱਚ ਅਤੇ ਇਨਸਾਫ ਲਈ ਲੜਨ ਦਾ ਅਹਿਦ ਕੀਤਾ। ਉਹਨਾਂ ਕੇਂਦਰ ਸਰਕਾਰ ਵੱਲੋਂ ਗੁੱਟ ਨਿਰਲੇਪ ਲਹਿਰ ਦੇ ਅਸੂਲਾਂ ਨੂੰ ਛੱਡਦਿਆਂ ਸਾਮਰਾਜੀ ਦੇਸ਼ਾਂ, ਖਾਸ ਕਰਕੇ ਅਮਰੀਕੀ ਸਾਮਰਾਜ ਪਿੱਛੇ ਲੱਗ ਕੇ ਦੇ ਲੋਕਾਂ ਦਾ ਸਮਰਥਨ ਕਰਨ ਦੀ ਬਜਾਏ ਇਜ਼ਰਾਈਲ ਦਾ ਸਮਰਥਨ ਕਰਨ ਦੀ ਨਿਖੇਧੀ ਕੀਤੀ। ਇਸੇ ਤਰਾਂ ਆਰ ਐਸ ਐਸ ਵਲੋਂ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਤੇ ਕਬਜ਼ਾ ਕਰਨ, ਦੇਸ਼ ਦੇ ਸੰਵਿਧਾਨ ਦੀ ਥਾਂ ਮਨੂ ਸਮ੍ਰਿਤੀ ਲਾਗੂ ਕਰਨ ਲਈ ਰਾਜ ਸਤਾ ਤੇ ਕਬਜ਼ਾ ਜਮਾਈ ਰੱਖਣ ਲਈ ਚੋਣ ਕਮਿਸ਼ਨ ਰਾਹੀਂ ਵੋਟ ਚੋਰੀ ਕਰਨ ਨੂੰ ਰੋਕਣ ਲਈ ਸਮੁੱਚੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਅਸ਼ੋਕ ਕੁਮਾਰ, ਜੋਗਾ ਸਿੰਘ, ਮਨਸਾ ਸਿੰਘ, ਅਵਤਾਰ ਸਿੰਘ, ਸਰੂਪ ਲਾਲ, ਮਹਿੰਗਾ ਸਿੰਘ, ਅਮਰਜੀਤ ਸਿੰਘ, ਵਿਜੈ ਕੁਮਾਰ, ਦੀਦਾਰ ਸਿੰਘ, ਨਿਰਮਲ ਦਾਸ, ਗੁਰਦਿਆਲ ਸਿੰਘ, ਜਰਨੈਲ ਸਿੰਘ, ਸੋਖੀ ਰਾਮ, ਰਾਵਲ ਸਿੰਘ, ਹਰਦਿਆਲ ਸਿੰਘ, ਜਸਬੀਰ ਸਿੰਘ, ਭਾਗ ਸਿੰਘ, ਤਰਸੇਮ ਸਿੰਘ, ਧੀਰ ਸਿੰਘ, ਹਰਭਜਨ ਸਿੰਘ, ਸਰਜੀਤ ਰਾਮ, ਕੁਲਦੀਪ ਸਿੰਘ ਕਾਹਲੋਂ, ਹਰਭਜਨ ਸਿੰਘ, ਸੁਰਜੀਤ ਸਿੰਘ, ਅਮਰੀਕ ਸਿੰਘ, ਹਰਭਜਨ ਸਿੰਘ ਆਦਿ ਹਾਜ਼ਰ ਸਨ।