ਪ੍ਰੋ. (ਡਾ.) ਪ੍ਰਿਤ ਪਾਲ ਸਿੰਘ, ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿੱਲਿੰਗ, ਪ੍ਰੋ. (ਡਾ.) ਬਲਕਾਰ ਸਿੰਘ, ਡਾ. ਰਜਨੀਸ਼ ਕੌਰ ਅਤੇ ਫੈਕਲਟੀ ਮੈਂਬਰਾਂ ਵੱਲੋਂ ਪੁਸਤਕ “ਸ੍ਰੀ ਗੁਰੂ ਗ੍ਰੰਥ ਸਾਹਿਬ: ਬਹੁ -ਅਨੁਸ਼ਾਸਨੀ ਪਰਿਪੇਖ” ਦੇ ਜਾਰੀ ਕਰਨ ਸਮੇਂ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 7 ਨਵੰਬਰ 2025 : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵੱਲੋਂ ਸਿੱਖ ਐਜੂਕੇਸ਼ਨ ਕੌਂਸਲ (ਯੂ.ਕੇ.) ਦੇ ਸਹਿਯੋਗ ਨਾਲ ਆਯੋਜਿਤ ਤਿੰਨ ਦਿਨਾਂ ਦੀ ਤੀਜੀ ਅੰਤਰਰਾਸ਼ਟਰੀ ਕਾਨਫਰੰਸ “ਸ੍ਰੀ ਗੁਰੂ ਗ੍ਰੰਥ ਸਾਹਿਬ: ਇਕ ਬਹੁ-ਅਨੁਸ਼ਾਸ਼ਣਕ ਦ੍ਰਿਸ਼ਟੀਕੋਣ” ਦਾ ਅੱਜ ਵਿਦਵਤਤਾਪੂਰਨ ਵਿਚਾਰ-ਚਰਚਾਵਾਂ, ਆਤਮਿਕ ਪ੍ਰੇਰਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਗਿਆਨ-ਪ੍ਰਬੰਧਨਾ ਪ੍ਰਤੀ ਨਵੇਂ ਸਮਰਪਣ ਨਾਲ ਸਮਾਪਨ ਹੋਇਆ , ਕਾਨਫਰੰਸ ਦੇ ਅੰਤਿਮ ਦਿਨ ਯੂਨੀਵਰਸਿਟੀ ਵੱਲੋਂ ਸਿੱਖ ਅਧਿਐਨ ਪ੍ਰਤੀ ਇਕ ਸਮਪੂਰਨ ਤੇ ਬਹੁ-ਵਿਭਾਗੀ ਦ੍ਰਿਸ਼ਟੀਕੋਣ ਨੂੰ ਦਰਸਾਇਆ ਗਿਆ , ਇਸ ਦਿਨ ਧਰਮ ਅਧਿਐਨ, ਅਤੇ ਵਿਗਿਆਨ ਤੇ ਇੰਜੀਨੀਅਰਿੰਗ ਨਾਲ ਸੰਬੰਧਤ ਦੋ ਤਕਨੀਕੀ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ , ਇਨ੍ਹਾਂ ਸੈਸ਼ਨਾਂ ਵਿੱਚ ਕੈਨੇਡਾ ਦੇ ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟੱਡੀਜ਼ ਦੇ ਪ੍ਰੋ. (ਡਾ.) ਗੁਰਨਾਮ ਸਿੰਘ, ਇਟਰਨਲ ਯੂਨੀਵਰਸਿਟੀ ਬਰੂ ਸਾਹਿਬ ਦੇ ਪ੍ਰੋ ਵਾਈਸ ਚਾਂਸਲਰ ਡਾ. ਅਮਰਿਕ ਸਿੰਘ ਅਹਲੂਵਾਲੀਆ, ਗੁਰੂ ਨਾਨਕ ਫਾਊਂਡੇਸ਼ਨ, ਨਵੀਂ ਦਿੱਲੀ ਦੇ ਡਾਇਰੈਕਟਰ ਸ. ਪਰਤਾਪ ਸਿੰਘ ਅਤੇ ਨਾਰਵੇ ਦੀ ਦ ਆਰਕਟਿਕ ਯੂਨੀਵਰਸਿਟੀ ਦੇ ਪ੍ਰੋ. ਡਾ. ਰਜਨੀਸ਼ ਕੌਰ ਵਰਗੀਆਂ ਵਿਸ਼ਿਸ਼ਟ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ
ਕਾਨਫਰੰਸ ਦੌਰਾਨ ਯੂਨੀਵਰਸਿਟੀ ਅਤੇ ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਡਾ. ਹਰਦੇਵ ਸਿੰਘ ਦੁਆਰਾ ਸੰਪਾਦਿਤ ਪੁਸਤਕ “ਸ੍ਰੀ ਗੁਰੂ ਗ੍ਰੰਥ ਸਾਹਿਬ: ਏ ਮਲਟੀ-ਡਿਸਿਪਲਿਨਰੀ ਪਰਸਪੈਕਟਿਵ” ਜਾਰੀ ਕੀਤੀ ਗਈ। ਇਸ ਮੌਕੇ ਡਾ. ਚਰਨ ਕਮਲ ਸੇਖੋਂ ਦੁਆਰਾ ਲਿਖੀ ਪੁਸਤਕ “ਅਪਲਾਇਡ ਇੰਡਸਟਰੀਅਲ ਜੂਆਲੋਜੀ” ਵੀ ਰਿਲੀਜ਼ ਕੀਤੀ ਗਈ , ਵਿਦਾਇਗੀ ਸਮਾਰੋਹ ਦੌਰਾਨ ਪ੍ਰੋ. (ਡਾ.) ਬਲਕਾਰ ਸਿੰਘ (ਰਿਟਾਇਰਡ), ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵੈਲੇਡਿਕਟਰੀ ਐਡਰੈੱਸ ਦਿੱਤਾ। ਮੁੱਖ ਮਹਿਮਾਨ ਡਾ. ਰਜਨੀਸ਼ ਕੌਰ (ਦ ਆਰਕਟਿਕ ਯੂਨੀਵਰਸਿਟੀ ਆਫ ਨਾਰਵੇ) ਨੇ ਯੂਨੀਵਰਸਿਟੀ ਦੀ ਵਿਸ਼ਵ ਪੱਧਰੀ ਅਕਾਦਮਿਕ ਸਾਂਝ ਤੇ ਬਹੁ-ਅਨੁਸ਼ਾਸ਼ਣਕ ਖੋਜ ਨੂੰ ਉਤਸ਼ਾਹਿਤ ਕਰਨ ਵਾਲੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ
ਸੈਸ਼ਨ ਦੀ ਅਗਵਾਈ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕੀਤੀ। ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਆਯੋਜਕਾਂ ਅਤੇ ਵਿਦਵਾਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਪਰੰਪਰਾਗਤ ਗਿਆਨ ਨੂੰ ਆਧੁਨਿਕ ਅਕਾਦਮਿਕ ਵਿਚਾਰ-ਵਿਮਰਸ਼ ਨਾਲ ਜੋੜਨ ਲਈ ਇਕ ਜੀਵੰਤ ਮੰਚ ਉਪਲਬਧ ਕਰਵਾਇਆ ਹੈ। ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਸਾਂਝੀ ਸਮਝ, ਧਾਰਮਿਕ ਸਾਂਝ ਤੇ ਸਮਾਜਕ ਸਦਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ ,
ਡਾ. ਅੰਕਦੀਪ ਕੌਰ ਅਟਵਾਲ, ਡਾਇਰੈਕਟਰ ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ ਨੇ ਕਾਨਫਰੰਸ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਮੁੱਖ ਵਿਚਾਰ-ਵਿਮਰਸ਼, ਵਿਸ਼ੇ ਤੇ ਅਕਾਦਮਿਕ ਗਤੀਵਿਧੀਆਂ ਨੂੰ ਉਜਾਗਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕੁੱਲ 115 ਖੋਜ-ਪੱਤਰ ਪੇਸ਼ ਕੀਤੇ ਗਏ, ਜੋ ਧਰਮ, ਦਰਸ਼ਨ, ਇਤਿਹਾਸ, ਰਾਜਨੀਤੀ, ਅਰਥਸ਼ਾਸਤਰ, ਸਮਾਜਸ਼ਾਸਤਰ, ਸਾਹਿਤ, ਖੇਤੀਬਾੜੀ, ਕਮਿਸਟਰੀ, ਫਿਜੀਕਲ, ਮੈਨਹੈਟਨ, ਜੌਲੋਜੀ, ਬੌੌਨੀ, ਇੰਜੀਨੀਅਰਿੰਗ, ਸਿੱਖਿਆ ਅਤੇ ਸੰਗੀਤ ਵਰਗੇ ਵਿਭਾਗਾਂ ਨਾਲ ਸੰਬੰਧਿਤ ਸਨ। ਉਹਨਾਂ ਦੱਸਿਆ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਕੈਨੇਡਾ, ਅਮਰੀਕਾ, ਪਾਕਿਸਤਾਨ ਅਤੇ ਭਾਰਤ ਤੋਂ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੇਸ਼ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ਵਵਿਆਪੀ ਅਤੇ ਮਨੁੱਖਤਾ-ਕੇਂਦਰਿਤ ਸਿਧਾਂਤਾਂ ਨੂੰ ਪ੍ਰਗਟਾਇਆ , ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਕਾਨਫਰੰਸ ਨੂੰ ਸਫਲ ਬਣਾਉਣ ਲਈ ਸਾਰੇ ਵਿਸ਼ੇਸ਼ ਅਤਿਥੀਆਂ, ਵਿਦਵਾਨਾਂ, ਸਪੀਕਰਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ