ਲੁੱਕਆਊਟ ਨੋਟਿਸ ਜਾਰੀ ਹੋਣ ਤੋਂ ਮਗਰੋਂ MLA ਪਠਾਣਮਾਜਰਾ ਨੇ ਆਇਆ ਕੈਮਰੇ ਸਾਹਮਣੇ, ਵਿਦੇਸ਼ੀ ਚੈਨਲ ਨੂੰ ਦਿੱਤਾ ਇੰਟਰਵਿਊ
ਚੰਡੀਗੜ੍ਹ, 7 ਨਵੰਬਰ 2025- ਲੁੱਕਆਉਟ ਨੋਟਿਸ ਜਾਰੀ ਹੋਣ ਤੋਂ ਬਾਅਦ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪਹਿਲੀ ਵਾਰ ਕੈਮਰੇ ਸਾਹਮਣੇ ਆਏ ਹਨ। ਉਨ੍ਹਾਂ ਨੇ ਇੱਕ ਵਿਦੇਸ਼ੀ ਚੈਨਲ ਨੂੰ ਜਿੱਥੇ ਇੰਟਰਵਿਊ ਦਿੱਤੀ ਹੈ, ਉੱਥੇ ਹੀ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਹਰਮੀਤ ਸਿੰਘ ਪਠਾਣਮਾਜਰਾ ਤੇ ਕਥਿਤ ਤੌਰ ਤੇ ਬਲਾਤਕਾਰ ਦੇ ਦੋਸ਼ ਲੱਗੇ ਹਨ ਅਤੇ ਉਸ ਉੱਤੇ ਦੋਸ਼ ਇਹ ਵੀ ਹੈ ਕਿ ਉਸਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ, ਪੁਲਿਸ ਗ੍ਰਿਫਤ ਵਿਚੋਂ ਭੱਜ ਗਿਆ। ਹਾਲਾਂਕਿ ਇਹ ਦੋਸ਼ ਕਿੰਨੇ ਕੁ ਸਹੀ ਹਨ, ਇਨ੍ਹਾਂ ਬਾਰੇ ਤਾਂ ਵਕਤ ਹੀ ਦੱਸੇਗਾ, ਪਰ ਇਸ ਵੇਲੇ ਹਰਮੀਤ ਸਿੰਘ ਪਠਾਣਮਾਜਰਾ ਫਰਾਰ ਹਨ ਅਤੇ ਉਨ੍ਹਾਂ ਨੇ ਪੇਂਡੂ ਆਸਟੇਰਲੀਆ ਨਾਮ ਦੇ ਚੈਨਲ ਨੂੰ ਇੰਟਰਵਿਊ ਦਿੱਤੀ ਹੈ।