ਲੋੜਵੰਦ ਲੋਕਾਂ ਦੀ ਸਹੂਲਤ ਲਈ ਪੰਜਾਬ ਕੇਸਰੀ ਗਰੁੱਪ ਵਲੋਂ ਲਗਾਇਆ ਮੈਡੀਕਲ ਕੈਂਪ ਸ਼ਲਾਘਾਯੋਗ ਉਪਰਾਲਾ - ਸ਼ੈਰੀ ਕਲਸੀ
- ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ 10ਵੀਂ ਬਰਸੀ ਮੌਕੇ ਲਗਾਏ ਮੈਗਾ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ 453 ਮਰੀਜ਼ਾਂ ਨੇ ਲਿਆ ਲਾਹਾ
ਰੋਹਿਤ ਗੁਪਤਾ
ਬਟਾਲਾ, 5 ਜੁਲਾਈ 2025 - ਲੋੜਵੰਦ ਲੋਕਾਂ ਦੀ ਸਿਹਤ ਸਹੂਲਤ ਲਈ ਪੰਜਾਬ ਕੇਸਰੀ ਗਰੁੱਪ ਵਲੋਂ ਲਗਾਇਆ ਗਿਆ ਮੈਡੀਕਲ ਕੈਂਪ ਸ਼ਲਾਘਾਯੋਗ ਕਾਰਜ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਧਰਮਪਤਨੀ ਪਦਮਸ਼੍ਰੀ ਵਿਜੈ ਚੋਪੜਾ ਮੁਖ ਸੰਪਾਦਕ ਪੰਜਾਬ ਕੇਸਰੀ ਗਰੁੱਪ ਜਲੰਧਰ ਦੀ ਦਸਵੀਂ ਬਰਸੀ ਮੌਕੇ ਲਗਾਏ ਮੁਫਤ ਮੈਡੀਕਲ ਕੈਂਪ ਦੌਰਾਨ ਕੀਤਾ।
ਬਟਾਲਾ ਸਮਾਧ ਰੋਡ ਦਫਤਰ ਜਗ ਬਾਣੀ ਪੰਜਾਬ ਕੇਸਰੀ ਦੇ ਇੰਚਾਰਜ ਸਾਹਿਲ ਮਹਾਜਨ ਦੀ ਅਗਵਾਈ ਹੇਠ ਅਖਿਲ ਬਯੋਤਰਾ ਮਹਾਜਨ ਸਭਾ, ਲਾਇਨਜ਼ ਕਲੱਬ ਬਟਾਲਾ ਸੰਗਮ ਸਰਵ ਡਿਸਟਿ੍ਰਕਟ 321-ਡੀ, ਦਿ੍ਰਸ਼ਟੀ ਕਲੱਬ ਬਟਾਲਾ, ਲਾਇਨਜ਼ ਕਲੱਬ ਬਟਾਲਾ ਫਤਿਹ ਡਿਸਟਿ੍ਰਕਟ 321-ਡੀ ਆਦਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਬਟਾਲਾ ਦੇ ਕਾਰਪੋਰੇਟ ਹਸਪਤਾਲ ਯੂਨਿਟ-4 ਕਾਦੀਆਂ ਚੂੰਗੀ ਜਲੰਧਰ ਰੋਡ ਵਿਖੇ ਮੈਗਾ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ 453 ਮਰੀਜ਼ਾਂ ਨੇ ਪਹੁੰਚ ਕੇ ਕੈਂਪ ਦਾ ਲਾਹਾ ਲਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਹਲਕਾ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸ਼ਿਰਕਤ ਕੀਤੀ। ਜਦਕਿ ਇਸ ਦੌਰਾਨ ਅਸ਼ਵਨੀ ਮਹਾਜਨ ਪ੍ਰਧਾਨ ਤਹਿਸੀਲ ਕੰਪਲੈਕਸ ਬਟਾਲਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਬਟਾਲਾ ਯਸ਼ਪਾਲ ਚੌਹਾਨ ਸਮੇਤ ਸ਼ਹਿਰ ਦੀਆਂ ਵੱਖ ਵੱਖ ਸਖਸੀਅਤਾਂ ਮੌਜੂਦ ਮੌਜੂਦ ਸਨ।
ਕੈਂਪ ਦਾ ਉਦਘਾਟਨ ਕਾਰਜਕਾਰੀ ਪ੍ਰਧਾਨ ਪੰਜਾਬ ਤੇ ਵਿਧਾਇਕ ਬਟਾਲਾ ਸ਼ੈਰੀ ਕਲਸੀ ਅਤੇ ਇੰਚਾਰਜ ਜਗ ਬਾਣੀ ਬਟਾਲਾ ਸਾਹਿਲ ਮਹਾਜਨ ਵਲੋਂ ਸਾਂਝੇ ਤੌਰ ’ਤੇ ਰਿੱਬਨ ਕੱਟ ਕੇ ਕੀਤਾ ਗਿਆ। ਇਸ ਤੋਂ ਬਾਅਦ ਚੇਅਰਮੈਨ ਇੰਪਰੂਵਮੈਂਟ ਟਰੱਸਟ ਯਸ਼ਪਾਲ ਚੌਹਾਨ, ਇੰਦਰ ਸੇਖੜੀ ਤੇ ਵਿਨੈ ਸ਼ਰਮਾ, ਕੇ.ਐੱਲ. ਗੁਪਤਾ ਸਮੇਤ ਪਹੁੰਚੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਵਿਧਾਇਕ ਕਲਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵਲੋਂ ਅਜਿਹਾ ਉਪਰਾਲਾ ਕਰਕੇ ਸੈਂਕੜੇ ਲੋਕਾਂ ਨੂੰ ਰਾਹਤ ਦੇਣਾ ਸ਼ਲਾਘਾਯੋਗ ਉੱਦਮ ਹੈ। ਇਸ ਉਪਰਾਲੇ ਨਾਲ ਬਾਕੀ ਸੰਸਥਾਵਾਂ ਵਿਚ ਅਜਿਹਾ ਸਮਾਜ ਸੇਵੀ ਕਾਰਜ ਕਰਨਾ ਦਾ ਜਜ਼ਬਾ ਪੈਦਾ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋੜਵੰਦ ਲੋਕਾਂ ਲਈ ਕੀਤਾ ਗਿਆ ਨੇਕ ਉਪਰਾਲਾ ਸ਼ਲਾਘਾਯੋਗ ਹੈ।
ਅੱਜ ਦੇ ਲਗਾਏ ਇਸ ਮੈਗਾ ਮੈਡੀਕਲ ਮੁਫਤ ਚੈੱਕਅਪ ਕੈਂਪ ਵਿਚ ਪਹੁੰਚੇ ਸੈਂਕੜੇ ਲੋਕਾਂ ਨੇ ਲਾਭ ਲਿਆ ਅਤੇ ਇਸ ਸਮਾਜ ਸੇਵਾ ਕਾਰਜ ਵਿਚ ਕਾਰਪੋਰੇਟ ਹਸਪਤਾਲ ਬਟਾਲਾ ਯੂਨਿਟ-4 ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਮੌਕੇ ਦਫਤਰ ਇੰਚਾਰਜ ਸਾਹਿਲ ਮਹਾਜਨ ਨੇ ਉਕਤ ਹਸਪਤਾਲ ਦੇ ਮੈਨੇਜਮੈਂਟ ਇੰਚਾਰਜ ਵਨਦੀਪ ਸਿੰਘ ਨੈਟੀ ਕਾਹਲੋਂ ਅਤੇ ਡਾਕਟਰਾਂ ਦੀ ਸਮੁੱਚੀ ਟੀਮ ਡਾ. ਵਿਨੋਦ ਕੁਮਾਰ, ਡਾ. ਸਾਜਦ ਸੁਲਤਾਨ, ਡਾ. ਸੁਬੇਗ ਸਿੰਘ ਬੱਲ, ਡਾ. ਰਵਨੀਤ ਕੌਰ ਬੱਲ, ਡਾ. ਜਿਆਉਲ ਹਕ, ਡਾ. ਰਾਹੁਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ।