ਜਲੰਧਰ ਦੇ ਸ਼ਾਹਕੋਟ ਨੂੰ ਨੀਤੀ ਆਯੋਗ ਵੱਲੋਂ ਰਾਸ਼ਟਰੀ ਸਨਮਾਨ
ਰਵੀ ਜੱਖੂ
ਜਲੰਧਰ, 4 ਜੁਲਾਈ 2025 : ਕੇਂਦਰ ਸਰਕਾਰ ਦੇ ਨੀਤੀ ਆਯੋਗ ਵੱਲੋਂ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਬਲਾਕ ਨੂੰ "ਆਸਪਾਇਰੈਸ਼ਨਲ ਬਲਾਕਸ ਪ੍ਰੋਗਰਾਮ" ਹੇਠ ਦੇਸ਼ ਭਰ ਵਿੱਚ ਪਹਿਲਾ ਸਥਾਨ ਮਿਲਿਆ ਹੈ। ਇਸ ਲਈ ਜ਼ਿਲ੍ਹੇ ਨੂੰ ₹1.5 ਕਰੋੜ ਦੀ ਇਨਾਮੀ ਰਕਮ ਦਿੱਤੀ ਜਾਵੇਗੀ।
ਸ਼ਾਹਕੋਟ (ਜਿਲ੍ਹਾ ਜਲੰਧਰ) ਨੇ ਨੀਤੀ ਆਯੋਗ ਦੇ ਆਸਪਾਇਰੈਸ਼ਨਲ ਬਲਾਕਸ ਪ੍ਰੋਗਰਾਮ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਨੀਤੀ ਆਯੋਗ ਵੱਲੋਂ ਇਹ ਸਨਮਾਨ ਵਿਕਾਸ, ਸਿੱਖਿਆ, ਸਿਹਤ ਅਤੇ ਆਮ ਲੋਕ-ਭਲਾਈ ਦੇ ਮਾਪਦੰਡਾਂ 'ਤੇ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ ਹੈ।
ਪ੍ਰਸ਼ਾਸਨ ਅਤੇ ਲੋਕਾਂ ਵਿੱਚ ਖੁਸ਼ੀ
ਇਸ ਪ੍ਰਾਪਤੀ 'ਤੇ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਸਫਲਤਾ ਸਮੂਹ ਟੀਮ ਦੀ ਮਿਹਨਤ ਅਤੇ ਲੋਕਾਂ ਦੇ ਸਹਿਯੋਗ ਨਾਲ ਸੰਭਵ ਹੋਈ ਹੈ।
.jpeg)